ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਮੋਦੀ ਸਰਕਾਰ ‘ਤੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਸਵਾਲ ਚੁੱਕੇ ਹਨ, ਮਨਮੋਹਨ ਸਿੰਘ ਨੇ ਕਿਹਾ ਕਿ ਸਾਡੇ ਸਮੇਂ ‘ਚ ਕਈ ਸਰਜੀਕਲ ਸਟ੍ਰਾਈਕ ਕੀਤੇ ਗਏ ਸੀ ਪਰ ਕਦੇ ਰੌਲਾ ਨਹੀਂ ਪਾਇਆ।ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਈਈਡੀ ਹਮਲੇ ਬਾਰੇ ਠੋਸ ਖੁਫੀਆ ਜਾਣਕਾਰੀਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਇਸ ਕਰਕੇ ਹੀ ਪੁਲਵਾਮਾ ਹਮਲਾ ਹੋਇਆ। ਉਨ੍ਹਾਂ ਕਿਹਾ, “ਪਿਛਲੇ ਪੰਜ ਸਾਲਾਂ ‘ਚ ਪੰਪੋਰ, ਉੜੀ, ਪਠਾਨਕੋਟ, ਗੁਰਦਾਸਪੁਰ, ਸੁੰਜਵਾਨ ਆਰਮੀ ਕੈਂਪਾਂ ਨੂੰ ਅੱਤਵਾਦੀਆਂ ਨੇ ਵਾਰ-ਵਾਰ ਨਿਸ਼ਾਨਾ ਬਣਾਇਆ ਤੇ ਅਮਰਨਾਥ ਯਾਤਰਾ ‘ਤੇ ਵੀ ਹਮਲਾ ਕੀਤਾ।”ਉਨ੍ਹਾਂ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਲਈ ਆਈਐਸਆਈ ਨੂੰ ਬੁਲਾਉਣਾ ਮੋਦੀ ਦੀ ਸਭ ਤੋਂ ਵੱਡੀ ਗਲਤੀ ਸੀ। ਇਸ ਨਾਲ ਹੀ ਉਨ੍ਹਾਂ ਕਿਹਾ, “ਯਾਦ ਰਹਿਣਾ ਚਾਹੀਦਾ ਹੈ ਕਿ ਸਾਡੀ ਫੌਜ ਨੂੰ ਹਮੇਸ਼ਾਂ ਤੋਂ ਹੀ ਹਰ ਖ਼ਤਰੇ ਦਾ ਜਵਾਬ ਦੇਣ ਦੀ ਖੁੱਲ੍ਹੀ ਛੁੱਟੀ ਹੈ। ਕਈ ਸਰਜੀਕਲ ਸਟ੍ਰਾਈਕ ਸਾਡੇ ਸਮੇਂ ‘ਚ ਵੀ ਹੋਈਆਂ।” ਮਨਮੋਹਨ ਨੇ 1965 ਤੇ 1971 ਦੀ ਜੰਗ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਨਾ ਹੀ ਇੰਦਰਾ ਗਾਂਧੀ ਤੇ ਨਾ ਹੀ ਲਾਲ ਬਹਾਦੁਰ ਸ਼ਾਸਤਰੀ ਨੇ ਜੰਗ ਜਿੱਤਣ ਦਾ ਕ੍ਰੈਡਿਟ ਲਿਆ।
ਸਾਡੀ ਸਰਕਾਰ ਵੇਲੇ ਬਥੇਰੀਆਂ ਸਰਜੀਕਲ ਸਟ੍ਰਾਈਕਾਂ ਹੋਈਆਂ ਪਰ ਅਸੀਂ ਕਦੇ ਰੌਲਾ ਨਹੀਂ ਪਾਇਆ : ਮਨਮੋਹਨ ਸਿੰਘ
Total Views: 106 ,
Real Estate



















