ਚੋਣ ਕਮਿਸ਼ਨ ਨੇ ਏਟੀਐਸ ਦੇ ਸਾਬਕਾ ਮੁਖੀ ਹੇਮੰਤ ਕਰਕਰੇ ਅਤੇ ਬਾਬਰੀ ਮਸਜਿਦ ਢਾਹੁਣ ਸਬੰਧੀ ਦਿੱਤੇ ਵਿਵਾਦਤ ਬਿਆਨਾਂ ਕਰਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ’ਤੇ 72 ਘੰਟਿਆਂ ਲਈ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਚੋਣ ਕਮਿਸ਼ਨ ਨੇ ਚਿਤਾਵਨੀ ਦਿੱਤੀ ਕਿ ਉਹ ਭਵਿੱਖ ’ਚ ਅਜਿਹੇ ਵਿਹਾਰ ਨਾ ਦੁਹਰਾਏ। ਉਸ ’ਤੇ ਪਾਬੰਦੀ ਵੀਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ।
Total Views: 300 ,
Real Estate



















