ਦੇਸ਼ ਦੇ ਸਭ ਤੋਂ ਮਸ਼ਹੂਰ ਉਦਯੋਗਪਤੀਆਂ ਵਿੱਚੋਂ ਇੱਕ ਰਤਨ ਟਾਟਾ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਨੇ ਬੁੱਧਵਾਰ ਰਾਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। 86 ਸਾਲਾ ਰਤਨ ਟਾਟਾ ਦੇ ਦੇਹਾਂਤ ‘ਤੇ ਵਪਾਰ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਰਿਲਾਇੰਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਅੰਬਾਨੀ ਨੇ ਕਿਹਾ, ‘ਇਹ ਭਾਰਤ ਲਈ ਬਹੁਤ ਦੁਖਦਾਈ ਦਿਨ ਹੈ। ਰਤਨ ਟਾਟਾ ਦਾ ਜਾਣਾ ਨਾ ਸਿਰਫ਼ ਟਾਟਾ ਗਰੁੱਪ ਲਈ ਸਗੋਂ ਹਰ ਭਾਰਤੀ ਲਈ ਵੱਡਾ ਘਾਟਾ ਹੈ। ਨਿੱਜੀ ਪੱਧਰ ‘ਤੇ, ਮੈਂ ਰਤਨ ਟਾਟਾ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ, ਕਿਉਂਕਿ ਮੈਂ ਆਪਣੇ ਇੱਕ ਚੰਗੇ ਦੋਸਤ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਹਰ ਵਾਰੀ ਪ੍ਰੇਰਿਤ ਕੀਤਾ, ਮੈਨੂੰ ਊਰਜਾ ਦਿੱਤੀ ਅਤੇ ਉਹਨਾਂ ਕਦਰਾਂ-ਕੀਮਤਾਂ ਲਈ ਮੇਰਾ ਸਤਿਕਾਰ ਵਧਾਇਆ ਜੋ ਉਨ੍ਹਾਂ ਨੇ ਅਪਣਾਏ ਸਨ।
Total Views: 380 ,
Real Estate



















