‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਸਮੇਤ ਕਈ ਸੀਰੀਅਲਾਂ ‘ਚ ਕੰਮ ਕਰਨ ਵਾਲੇ ਅਦਾਕਾਰ ਵਿਕਾਸ ਸੇਠੀ ਦਾ 48 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਵਿਕਾਸ ਸੇਠੀ ਸਾਲ 2000 ਦੌਰਾਨ ਹਰ ਘਰ ਵਿੱਚ ਮਸ਼ਹੂਰ ਸਨ। ਉਸ ਨੇ ‘ਕਿਉੰਕੀ ਸਾਸ ਭੀ ਕਭੀ ਬਹੂ ਥੀ’, ‘ਕਹੀਂ ਤੋ ਹੋਗਾ’, ‘ਕਸੌਟੀ ਜ਼ਿੰਦਗੀ ਕੀ’ ਸਮੇਤ ਕਈ ਸੀਰੀਅਲਾਂ ‘ਚ ਕੰਮ ਕੀਤਾ ਸੀ। ਇਕ ਰਿਪੋਰਟ ਮੁਤਾਬਕ ਵਿਕਾਸ ਦੀ ਮੌਤ ਨੀਂਦ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਈ।
Total Views: 367 ,
Real Estate



















