ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਨਿੱਝਰ ਦੇ ਕਰੀਬੀ ਨੂੰ ਲਿਜਾ ਰਹੀ ਕਾਰ ’ਤੇ ਗੋਲੀਆ ਵਰ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 11 ਅਗਸਤ ਨੂੰ ਇਹ ਘਟਨਾ ਕੈਲੀਫੋਰਨੀਆਂ ਵਿਚ ਵਾਪਰੀ ਜਦੋਂ ਨਿੱਝਰ ਦੇ ਕਰੀਬੀ ਸਤਿੰਦਰਪਾਲ ਸਿੰਘ ਰਾਜੂ ਨੂੰ ਲਿਜਾ ਰਹੀ ਕਾਰ ’ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਵਰ੍ਹਾ ਦਿੱਤੀਆਂ। ਰਾਜੂ ਪਿਛਲੇ ਸਮੇਂ ਦੌਰਾਨ ਕੈਲਗਿਰੀ ਵਿਚ ਖਾਲਿਸਤਾਨ ਰੈਫਰੰਡਮ ਆਯੋਜਿਤ ਕਰਨ ਵਿਚ ਮੋਹਰੀ ਸੀ ਅਤੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਮੰਨਿਆ ਜਾਂਦਾ ਹੈ।
Total Views: 152 ,
Real Estate



















