ਦੋਵੇਂ ਪੰਜਾਬਾਂ ‘ਚ ਬਣੀ ਪਹਿਲੀ ਪੰਜਾਬੀ ਫਿਲਮ ‘ਸਾਂਝਾ ਪੰਜਾਬ’

ਜਦੋਂ ਭਾਰਤ ਆਜ਼ਾਦ ਹੋਇਆ ਅਤੇ ਪਾਕਿਸਤਾਨ ਬਣਿਆ ਉਦੋਂ ਲੱਖਾਂ ਲੋਕ ਬੇਘਰ ਹੋਏ ਜਿੰਨ੍ਹਾਂ ਵਿੱਚੋਂ ਹਜ਼ਾਰਾਂ ਹਾਲੇ ਵੀ ਆਪਣੀ ਜੰਮਣ ਭੋਂਇ ਦੇਖਣ ਨੂੰ ਤਾਂਘਦੇ ਨੇ । ਕਈ ਸਾਲ ਪਹਿਲਾਂ ਲਹਿੰਦੇ ਪੰਜਾਬੋਂ ਇੱਕ ਵੀਡਿਓ ਕਲਿੱਪ ਘੁੰਮਿਆ ਵੀਡਿਓ ਵਿਚਲਾ ਬਾਬਾ ‘ਈਲਵਾਲ’ ਪਿੰਡ (ਸੰਗਰੂਰ) ਦਾ ਵਾਸੀ ਸੀ , ਜੀਹਨੂੰ ਆਜ਼ਾਦੀ ਨੇ ਉਜਾੜ ਕੇ ਪਾਕਿਸਤਾਨ ਘੱਲਤਾ । ਉਹ ਬਾਬਾ, ਗੁਰਚੇਤ ਚਿੱਤਰਕਾਰ ਦੇ ਬਾਬੇ ਦਾ ਆੜੀ ਸੀ। ਜਿਵੇਂ ‘ਬਾਮਣਾ ਦਾ ਦਲਬੀਰ’ ਕੈਲੇ ਬੁੜੇ ਕੇ ਚੇਤੇ ਦਾ ਲਿਹਾਜ਼ੀ ਆ । ਗੁਰਚੇਤ ਨੇ ਬਾਬੇ ਨਾਲ ਰਾਬਤਾ ਕਾਇਮ ਕੀਤਾ, ਬਾਬੇ ਦੇ ਹਟਕੋਰੇ ਪੰਜਾਬ ਦਾ ਦਰਦ ਰੱਖਣ ਵਾਲੇ ਨੇ ਮਹਿਸੂਸ ਕੀਤੇ । ਪਿਛਲੇ ਸਾਲ ਨਾਸਿਰ ਢਿੱਲੋਂ ਵਰਗਿਆਂ ਦੇ ਸਹਿਯੋਗ ਨਾਲ ਇਹ ਉਹਨੂੰ ਮਿਲ ਕੇ ਵੀ ਆਇਆ ਅਤੇ ਉਹ ਪਿਆਰ , ਤਸਵੀਰਾਂ ਅਤੇ ਤਸੱਵਰ ਸ਼ਬਦਾਂ ‘ਚ ਬਿਆਨ ਨਹੀਂ ਹੋ ਸਕਦਾ ।
ਗੁਰਚੇਤ ਚਿੱਤਰਕਾਰ , ਛੋਟੀਆਂ ਫਿਲਮਾਂ ਦਾ ਵੱਡਾ ਕਲਾਕਾਰ ਹੈ। ਉਹ ਆਪਣੀ ਧੁਨ ‘ਚ ਲੱਗਿਆ ਹੋਇਆ ਅਤੇ ਉਹਦੇ ਦਰਸ਼ਕਾਂ ਦਾ ਇੱਕ ਖਾਸ ਵਰਗ ਹੈ ਇਸੇ ਕਰਕੇ ਤਾਂ ਹੁਣ 440 ਫਿਲਮਾਂ ਤਾਂ ‘ਫੈਮਲੀ’ ਸੀਰੀਜ਼ ਦੀਆਂ ਆ ਗਈਆਂ । ਇਹਨਾ ਦੀ 14 ਅਗਸਤ ਨੂੰ ਯੂ ਟਿਊਬ ਤੇ ਰਿਲੀਜ਼ ਹੋਈ ਫਿਲਮ ‘ਸਾਂਝਾ ਪੰਜਾਬ’ ਵੰਡ ਦਾ ਬ੍ਰਿਤਾਂਤ ਅਤੇ ਦੁਖਾਤ ਯਾਦ ਕਰਵਾਉਂਦੀ ਹੈ। ਫੈਮਲੀ ਵਾਲੀ ਟੀਮ ਕੋਲ ਹਾਸਿਆਂ ਦਾ ਮਸਾਲਾ ਤਾਂ ਹੁੰਦਾ ਹੀ ਨਾਲ ਜ਼ਜਬਾਤੀ ਸਾਂਝ ਚਾਸ਼ਣੀ ਹੈ। ਹਾਸੇ ਠੱਠੇ ਵਾਲੀ ਇਹ ਫਿਲਮ ਕਦੋਂ ਤੁਹਾਡੀਆਂ ਅੱਖਾਂ ਦਾ ਖਾਰਾ ਪਾਣੀ ਬਾਹਰ ਕੱਢ ਦਿੰਦੀ ਪਤਾ ਨਹੀਂ ਲੱਗਦਾ ।
ਇਹ ਫਿਲਮ ‘ਚ ਲਹਿੰਦੇ ਪੰਜਾਬ ਦੇ ਸਿਰਕੱਢ ਪੰਜਾਬ ਪੁੱਤ ਨਾਸਿਰ ਢਿੱਲੋ , ਜੈਦੀ ਹੰਜਰਾ, ਅੰਜੁਮ ਸਰੋਆ ਅਤੇ ਸ਼ਹਿਜਾਦ ਹੂਸੈਨ ਦਾ ਸਾਥ ਹੈ। ਇਹ ਪਹਿਲੀ ਪੰਜਾਬ ਫਿਲਮ ਹੈ ਜਿਸਦੀ ਸੂਟਿੰਗ ਦੋਹੇਂ ਪੰਜਾਬਾਂ ਵਿੱਚ ਹੋਈ ਹੈ।
ਜੀਹਦੇ ਸਾਂਝ ਦਾ ਇੱਕ ਸੁਨੇਹਾ , ਜੀਹਨੇ ਹੁਕਮਰਾਨਾਂ ਦੇ ਮੂੰਹ ਤੇ ਇੱਕ ਚਪੇੜ ਮਾਰ ਕੇ ਕਿਹਾ , ‘ ਲਾ ਦਿਓ ਜਿਹੜੀ ਮੋਘੇ ‘ਚ ਇੱਟ ਲਾਉਣੀ ,ਪੰਜਾਬ ਲੋਕ ਤਾਂ ਅੱਜ ਇਕੱਠੇ ਨੇ ਪਹਿਲਾਂ ਵੀ ਇਕੱਠੇ ਸੀ ਅਤੇ ਰਹਿਣਗੇ ਵੀ ਇਕੱਠੇ ਹੀ ।’
ਫਿਲਮ ਦਾ ਲਿੰਕ ਹੇਠਾਂ ਦਿੱਤਾ ।

Total Views: 41 ,
Real Estate