ਵਿਆਹੁਤਾ ਦੀ ਸ਼ੱਕੀ ਹਾਲਤ ‘ਚ ਮੌਤ , ਅੰਤਿਮ ਇਸਨਾਨ ਸਮੇਂ ਪੱਟ ‘ਤੇ ਲਿਖਿਆ ਮਿਲਿਆ ਖੁਦਕਸ਼ੀ ਨੋਟ

ਫਿਲੌਰ ਵਿੱਚ ਇੱਕ ਵਿਆਹੁਤਾ ਅਮਨਦੀਪ ਕੌਰ (30) ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ । ਉਸਦੀ ਗਲੇ ਉਪਰ ਰੱਸੀ ਦੇ ਨਿਸ਼ਾਨ ਮਿਲੇ ਹਨ । ਸਹੁਰਾ ਪਰਿਵਾਰ ਕਹਿ ਰਿਹਾ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਪ੍ਰੰਤੂ ਜਦੋਂ ਮ੍ਰਿਤਕਾ ਨੂੰ ਅੰਤਿਮ ਇਸ਼ਨਾਨ ਕਰਵਾਇਆ ਜਾ ਰਿਹਾ ਸੀ ਤਾਂ ਉਸਦੇ ਪੱਟ ਉਪਰ ਕਾਲੇ ਪੈੱਨ ਨਾਲ ਖੁਦਕਸ਼ੀ ਨੋਟ ਲਿਖਿਆ ਸੀ । ਜਿਸ ਉਪਰ ਉਸਨੂੰ ਮਾਰਨ ਵਾਲਿਆਂ ਦੇ ਨਾਂਮ ਦੱਸੇ ਜਾ ਰਹੇ ਸਨ। ਦੋਸ਼ ਹੈ ਕਿ ਮ੍ਰਿਤਕਾ ਦੀ ਨਣਦ ਪ੍ਰਵੀਨ ਅਤੇ ਕੁਝ ਹੋਰ ਔਰਤਾਂ ਨੇ ਪਾਣੀ ਪਾ ਕੇ ਦੋਸ਼ੀਆਂ ਦੇ ਨਾਂਮ ਧੋ ਦਿੱਤੇ ਜਦਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਵਿੱਚੋਂ ਔਰਤ ਮਨਪ੍ਰੀਤ ਕੌਰ ਨੇ ਪੜ੍ਹ ਲਿਆ ਕਿ ‘ ਜੇਕਰ ਮੈਨੂੰ ਕੁਝ ਵੀ ਹੁੰਦਾ ਤਾਂ ਮੇਰੀ ਮੌਤ ਲਈ ਇਹ ਲੋਕ ਜਿੰਮੇਵਾਰ ਹੋਣਗੇ।’
ਸੂਤਰਾਂ ਮੁਤਾਬਿਕ ਸਹੁਰੇ ਅਤੇ ਪੇਕੇ ਪਰਿਵਾਰ ‘ਚ ਇਸ ਗੱਲੋਂ ਰੌਲਾ ਪੈ ਗਿਆ । ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਲਗਭਗ 10 ਸਾਲ ਪਹਿਲਾਂ ਅਮਨਦੀਪ ਕੌਰ ਦਾ ਰਿਸ਼ਤਾ ਗੋਲੂ ਨਾਲ ਹੋਇਆ ਸੀ । ਜਿਹੜਾ ਪਿਛਲੇ ਦੋ ਸਾਲ ਤੋਂ ਦੁਬਈ ‘ਚ ਰਹਿ ਰਿਹਾ ਹੈ। ਇਹਨਾ ਦੇ ਤਿੰਨ ਬੱਚੇ ਹਨ।
ਮ੍ਰਿਤਕਾ ਦੀ ਭੈਣ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਮੈਂ ਜਦੋਂ ਵੀ ਆਪਣੀ ਭੈਣ ਨਾਲ ਗੱਲ ਕਰਦੀ ਸੀ ਤਾਂ ਉਹ ਇੱਕੋ ਗੱਲ ਕਹਿੰਦੀ ਸੀ ਕਿ ਉਸਦੀ ਤਲਾਕਸੁ਼ਦਾ ਨਣਦ ਪ੍ਰਵੀਨ ਨੇ ਉਸਦਾ ਜੀਣਾ ਦੁੱਭਰ ਕਰ ਰੱਖਿਆ ਹੈ।
ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੇਕਿਆਂ ਦੀ ਸਿ਼ਕਾਇਤ ਤੇ ਅਮਨਦੀਪ ਕੌਰ ਦੇ ਸਹੁਰੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਹਿਰਾਸਤ ਲਿਆ ਹੈ । ਜਾਂਚ ਅਤੇ ਪੋਸਟ ਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ।

Total Views: 130 ,
Real Estate