ਹਰਿਆਣਾ : 24 ਘੰਟੇ ਲਈ ਇੰਟਰਨੈੱਟ ਬੰਦ: ਬਲਕ SMS ਸੇਵਾ ‘ਤੇ ਵੀ ਪਾਬੰਦੀ

ਹਰਿਆਣਾ ਦੇ ਨੂਹ ‘ਚ ਸੋਮਵਾਰ ਨੂੰ ਜਲਾਭਿਸ਼ੇਕ ਯਾਤਰਾ ਦੇ ਮੱਦੇਨਜ਼ਰ ਇੰਟਰਨੈੱਟ 24 ਘੰਟੇ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਪਿਛਲੀ ਵਾਰ ਨੂਹ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਲਿਆ ਗਿਆ ਹੈ। ਇੰਟਰਨੈੱਟ 22 ਜੁਲਾਈ ਨੂੰ ਸ਼ਾਮ 6 ਵਜੇ ਤੋਂ 23 ਜੁਲਾਈ ਨੂੰ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਤੋਂ ਇਲਾਵਾ ਬਲਕ ਐਸਐਮਐਸ ਭੇਜਣ ‘ਤੇ ਵੀ ਰੋਕ ਰਹੇਗੀ। ਡੋਂਗਲ ਇੰਟਰਨੈੱਟ ਵੀ ਇਸ ਦੌਰਾਨ ਕੰਮ ਨਹੀਂ ਕਰੇਗਾ। ਰਾਜ ਦੇ ਗ੍ਰਹਿ ਵਿਭਾਗ ਦੇ ਅਨੁਸਾਰ, ਨੂਹ ਹਿੰਸਾ ਬਾਰੇ ਅਫਵਾਹਾਂ ਨੂੰ ਹੋਰ ਸੋਸ਼ਲ ਮੀਡੀਆ ਮਾਧਿਅਮਾਂ ਜਿਵੇਂ ਵਟਸਐਪ, ਫੇਸਬੁੱਕ ਅਤੇ ਟਵਿੱਟਰ ਰਾਹੀਂ ਫੈਲਾਇਆ ਜਾ ਸਕਦਾ ਹੈ।

Total Views: 203 ,
Real Estate