ਗਰਮੀ ਕਾਰਨ ਪਿਘਲਿਆ ਇਬਰਾਹਿਮ ਲਿੰਕਨ ਦਾ ਬੁੱਤ

ਦੁਨੀਆ ਦੇ ਕਈ ਦੇਸ਼ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ। ਜਿਸ ਦਾ ਅਸਰ ਸ਼ਹਿਰੀਆਂ ਦੇ ਨਾਲ ਨਾਲ ਬੁੱਤਾਂ ਤੇ ਵੀ ਪੈ ਰਿਹਾ ਹੈ। ਅਮਰੀਕਾ ਚ ਭਿਆਨਕ ਗਰਮੀ ਕਾਰਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ ਮੋਮ ਦਾ ਬੁੱਤ ਪਿਘਲ ਗਿਆ ਹੈ। 6 ਫੁੱਟ ਉੱਚੀ ਮੋਮ ਦੀ ਮੂਰਤੀ ਦਾ ਉਪਰਲਾ ਸਿਰਾ ਪਿਘਲ ਕੇ ਹੇਠਾਂ ਵਹਿ ਗਿਆ ਹੈ। ਗਰਦਨ ਦਾ ਹਿੱਸਾ ਪੂਰੀ ਤਰ੍ਹਾਂ ਹੇਠਾਂ ਵੱਲ ਝੁਕ ਗਿਆ ਹੈ। ਖੁੱਲ੍ਹੇ ਅਸਮਾਨ ਹੇਠ ਬਣੀ ਇਸ ਮੂਰਤੀ ਦੇ ਕਈ ਹਿੱਸੇ ਨੁਕਸਾਨੇ ਗਏ ਹਨ। ਹਫਤੇ ਦੇ ਅੰਤ ਚ ਵਾਸ਼ਿੰਗਟਨ ਡੀਸੀ ਚ ਤਾਪਮਾਨ ਤਿੰਨ ਪੁਆਇੰਟ (ਫਾਰਨਹੀਟ) ਵਧ ਗਿਆ। ਅੱਤ ਦੀ ਗਰਮੀ ਕਾਰਨ ਮੂਰਤੀ ਦਾ ਸਿਰ ਵੱਖ ਹੋ ਗਿਆ ਅਤੇ ਫਿਰ ਲੱਤਾਂ ਵੱਖ ਹੋ ਗਈਆਂ, ਸਿਰਫ਼ ਧੜ ਹੀ ਰਹਿ ਗਿਆ। ਮੋਮ ਦੀ ਕੁਰਸੀ ਜਿਸ ਤੇ ਲਿੰਕਨ ਦਾ ਬੁੱਤ ਬਣਾਇਆ ਗਿਆ ਸੀ, ਉਹ ਵੀ ਪਿਘਲ ਗਈ। ਲਿੰਕਨ ਮੈਮੋਰੀਅਲ ਬੁੱਤ ਦੇ ਨੁਕਸਾਨੇ ਗਏ ਸਿਰ ਦੀ ਇਸ ਸਮੇਂ ਮੁਰੰਮਤ ਕੀਤੀ ਜਾ ਰਹੀ ਹੈ। ਮੂਰਤੀ ਦੇ ਗਲੇ ਦੁਆਲੇ ਦੀ ਤਾਰ ਬਾਹਰ ਆ ਗਈ ਹੈ ਅਤੇ ਇਸ ਦੀ ਮੁਰੰਮਤ ਕੀਤੀ ਜਾ ਰਹੀ ਹੈ।

Total Views: 2 ,
Real Estate