ਸਿੱਕਮ: ਐੱਸਕੇਐੱਮ ਦੀ ਬਹੁਮਤ ਨਾਲ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਵਾਪਸੀ

ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਅੱਜ ਲਗਾਤਾਰ ਦੂਜੀ ਵਾਰ ਸਿੱਕਮ ਵਿੱਚ ਸੱਤਾ ’ਚ ਪਰਤੀ ਅਤੇ ਉਸ ਨੇ 32 ਮੈਂਬਰੀ ਵਿਧਾਨ ਸਭਾ ਵਿੱਚ 31 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਾਲੇ ਐੱਸਕੇਐੱਮ ਨੇ 31 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਤਮਾਂਗ ਨੇ ਰਹੇਨੋਕ ਸੀਟ ’ਤੇ 7000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਹ ਸੋਰੇਂਗ ਚਾਕੁੰਗ ਚੋਣ ਖੇਤਰ ਵਿੱਚ ਵੀ ਅੱਗੇ ਹੈ। ਲਗਾਤਾਰ 25 ਸਾਲ ਤੱਕ ਰਾਜ ਕਰਨ ਵਾਲੇ ਸਿੱਕਮ ਡੈਮੋਕਰੈਟਿਕ ਫਰੰਟ (ਐੱਸਡੀਐੱਫ) ਨੇ ਸਿਰਫ਼ ਇਕ ਸੀਟ ਜਿੱਤੀ ਹੈ। ਸਿੱਕਮ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਸਿੱਕਮ ਡੈਮੋਕਰੈਟਿਕ ਫ਼ਰੰਟ (ਐੱਸਡੀਐੱਫ) ਦੇ ਮੁਖੀ ਪਵਨ ਕੁਮਾਰ ਚਾਮਲਿੰਗ ਦੋਵੇਂ ਵਿਧਾਨ ਸਭਾ ਸੀਟਾਂ ਪੋਕਲੋਕ-ਕਾਮਰੰਗ ਅਤੇ ਨਾਮਚੇਯਬੁੰਗ ਤੋਂ ਹਾਰ ਗਏ। ਅੱਠ ਵਾਰ ਦੇ ਵਿਧਾਇਕ ਚਾਮਲਿੰਗ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਪੋਕਲੋਕ-ਕਾਮਰੰਗ ਸੀਟ ’ਤੇ ਐੱਸਕੇਐੱਮ ਦੇ ਉਮੀਦਵਾਰ ਭੋਜਰਾਏ ਰਾਏ ਤੋਂ 3063 ਵੋਟਾਂ ਦੇ ਫਰਕ ਨਾਲ ਹਾਰ ਗਏ। ਸਿੱਕਮ ਵਿੱਚ 19 ਅਪਰੈਲ ਨੂੰ ਲੋਕ ਸਭਾ ਚੋਣਾ ਦੇ ਪਹਿਲੇ ਗੇੜ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਲਈ ਮਤਦਾਨ ਹੋਇਆ ਸੀ।

Total Views: 198 ,
Real Estate