ਇਸ ਸ਼ਹਿਰ ਵਿਚ ਲੱਗੀ ਤੰਬਾਕੂ ’ਤੇ ਪਾਬੰਦੀ

ਜੰਮੂ ਪ੍ਰਸ਼ਾਸਨ ਨੇ ਕਟੜਾ ਵਿੱਚ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ, ਉਨ੍ਹਾਂ ਨੂੰ ਰੱਖਣ ਅਤੇ ਉਨ੍ਹਾਂ ਦਾ ਸੇਵਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਟੜਾ ’ਚ ਮਾਤਾ ਵੈਸ਼ਣੋ ਦੇਵੀ ਦਾ ਪ੍ਰਸਿੱਧ ਮੰਦਰ ਹੈ। ਰਿਆਸੀ ਦੇ ਜ਼ਿਲ੍ਹਾ ਅਧਿਕਾਰੀ ਵਿਸ਼ੇਸ਼ ਮਹਾਜਨ ਨੇ ਕਿਹਾ ਕਿ ਵਿਸ਼ਵ ਤੰਬਾਕੂ ਰੋਕ ਦਿਵਸ ਮੌਕੇ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਦੇਸ਼ ਉਸ ਧਾਰਮਿਕ ਸਥਾਨ ਦੀ ਪਵਿੱਤਰਤਾ ਕਾਇਮ ਰੱਖਣਾ ਹੈ ਜਿੱਥੇ ਹਰੇਕ ਸਾਲ ਲੱਖਾਂ ਤੀਰਥ ਯਾਤਰੀ ਆਉਂਦੇ ਹਨ।

Total Views: 166 ,
Real Estate