Toll ਦਰਾਂ ਵਿੱਚ 5 ਫ਼ੀਸਦੀ ਵਾਧਾ

ਭਾਰਤੀ ਕੌਮੀ ਹਾਈਵੇਅਜ਼ ਅਥਾਰਿਟੀ (ਐੱਨਐੱਚਏਆਈ) ਨੇ ਦੇਸ਼ ਭਰ ’ਚ ਟੌਲ ਦਰਾਂ ’ਚ ਔਸਤਨ 5 ਫ਼ੀਸਦ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਹਾਈਵੇਅਜ਼ ਦੀ ਵਰਤੋਂ ਕਰਨ ਵਾਲੇ ਵਾਹਨ ਡਰਾਈਵਰਾਂ ਨੂੰ ਸੋਮਵਾਰ ਤੋਂ ਵਾਧੂ ਭੁਗਤਾਨ ਕਰਨਾ ਹੋਵੇਗਾ। ਹਾਈਵੇਅਜ਼ ’ਤੇ ਟੌਲ ਫ਼ੀਸ ’ਚ ਸੋਧ ਪਹਿਲੀ ਅਪਰੈਲ ਤੋਂ ਲਾਗੂ ਹੋਣੀ ਸੀ ਪਰ ਲੋਕ ਸਭਾ ਚੋਣਾਂ ਕਾਰਨ ਇਹ ਵਾਧਾ ਮੁਲਤਵੀ ਕਰ ਦਿੱਤਾ ਗਿਆ ਸੀ। ਸਾਲਾਨਾ ਸੋਧ ਔਸਤਨ ਪੰਜ ਫ਼ੀਸਦ ਦੇ ਦਾਇਰੇ ’ਚ ਰਹਿਣ ਦੀ ਸੰਭਾਵਨਾ ਹੈ। ਐੱਨਐੱਚਏਆਈ ਦੇ ਇਕ ਸੀਨੀਅਰ ਅਧਿਕਾਰੀ ਨੈ ਐਤਵਾਰ ਨੂੰ ਕਿਹਾ ਕਿ ਨਵੀਂ ਟੌਲ ਫ਼ੀਸ 3 ਜੂਨ ਤੋਂ ਲਾਗੂ ਹੋਵੇਗੀ। ਟੌਲ ਫੀਸ ’ਚ ਇਹ ਬਦਲਾਅ ਥੋਕ ਕੀਮਤ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਦਰ ’ਚ ਬਦਲਾਅ ਨਾਲ ਜੁੜੀਆਂ ਦਰਾਂ ’ਚ ਸੋਧ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ।

Total Views: 127 ,
Real Estate