ਹੋਟਲ ਕਾਰੋਬਾਰੀ ਦੀ ਹੱਤਿਆ ਦੇ ਦੋਸ਼ ’ਚ ਗੈਂਗਸਟਰ ਛੋਟਾ ਰਾਜਨ ਨੂੰ ਉਮਰ ਕੈਦ

ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਗੈਂਗਸਟਰ ਛੋਟਾ ਰਾਜਨ ਨੂੰ 2001 ਵਿਚ ਹੋਟਲ ਮਾਲਕ ਜਯਾ ਸ਼ੈੱਟੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ। ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਕਾਨੂੰਨ (ਮਕੋਕਾ) ਤਹਿਤ ਮਾਮਲਿਆਂ ਦੇ ਵਿਸ਼ੇਸ਼ ਜੱਜ ਏਐੱਮ ਪਾਟਿਲ ਨੇ ਰਾਜਨ ਨੂੰ ਕਤਲ ਲਈ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਜਯਾ ਸ਼ੈੱਟੀ ਮੱਧ ਮੁੰਬਈ ਦੇ ਗਾਮਦੇਵੀ ਵਿਖੇ ਗੋਲਡਨ ਕਰਾਊਨ ਹੋਟਲ ਦੀ ਮਾਲਕ ਸੀ, ਜਿਸ ਨੂੰ ਛੋਟਾ ਰਾਜਨ ਗਰੋਹ ਨੇ ਧਮਕੀਆਂ ਦਿੱਤੀਆਂ ਸਨ। ਉਸ ਨੂੰ 4 ਮਈ 2001 ਨੂੰ ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਗਰੋਹ ਦੇ ਦੋ ਕਥਿਤ ਮੈਂਬਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਛੋਟਾ ਰਾਜਨ ਗੈਂਗ ਤੋਂ ਜਬਰੀ ਵਸੂਲੀ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਸ ਨੂੰ ਪੁਲੀਸ ਸੁਰੱਖਿਆ ਦਿੱਤੀ ਗਈ ਸੀ ਪਰ ਹਮਲੇ ਤੋਂ ਦੋ ਮਹੀਨੇ ਪਹਿਲਾਂ ਉਸ ਦੀ ਬੇਨਤੀ ‘ਤੇ ਸੁਰੱਖਿਆ ਵਾਪਸ ਲੈ ਲਈ ਗਈ ਸੀ।

Total Views: 44 ,
Real Estate