ਪੰਜਾਬ ਵਿੱਚ ਭਾਜਪਾ ਦੀ ਬੂਥ ਕਾਨਫਰੰਸ ਵਿੱਚ ਭਾਜਪਾ ਆਗੂ ਆਪਸ ਵਿੱਚ ਭਿੜ ਪਏ। ਇਹ ਬਹਿਸ ਮਾਈਕ ਨੂੰ ਲੈ ਕੇ ਹੋਈ। ਜੋ ਹੰਗਾਮਾ ਸ਼ੁਰੂ ਹੋਇਆ ਉਹ ਬਦਸਲੂਕੀ ਵਿੱਚ ਵਧ ਗਿਆ। ਇਸ ਤੋਂ ਬਾਅਦ ਸਟੇਜ ‘ਤੇ ਲਾਠੀਆਂ, ਕੁਰਸੀਆਂ ਅਤੇ ਮੇਜ਼ ਸੁੱਟੇ ਜਾਣ ਲੱਗੇ।ਮੀਟਿੰਗ ਵਿੱਚ ਜਦੋਂ ਹੰਗਾਮਾ ਹੋਇਆ ਤਾਂ ਭਾਜਪਾ ਪੰਜਾਬ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਵੀ ਮੰਚ ‘ਤੇ ਮੌਜੂਦ ਸਨ। ਇਹ ਕਾਨਫਰੰਸ ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਲਈ ਖੰਨਾ ਦੇ ਪਾਇਲ ਵਿੱਚ ਕੀਤੀ ਜਾ ਰਹੀ ਸੀ।ਇਸ ਕਾਨਫਰੰਸ ਨੂੰ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਟਿਕਟ ਦੇ ਦਾਅਵੇਦਾਰ ਗੁਲਜ਼ਾਰ ਸਿੰਘ ਨੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇਣ ‘ਤੇ ਰੋਸ ਪ੍ਰਗਟਾਇਆ। ਇਸ ਨੂੰ ਲੈ ਕੇ ਹੰਗਾਮਾ ਹੋ ਗਿਆ।ਸਟੇਜ ‘ਤੇ ਮੌਜੂਦ ਕੁਝ ਹੋਰ ਆਗੂਆਂ ਨੇ ਗੁਲਜ਼ਾਰ ਸਿੰਘ ਨਾਲ ਬਹਿਸ ਕੀਤੀ। ਤਕਰਾਰ ਤੋਂ ਬਾਅਦ ਧੱਕਾ-ਮੁੱਕੀ ਸ਼ੁਰੂ ਹੋ ਗਈ। ਡਾਂਗਾਂ ਦੀ ਵਰਤੋਂ ਹੋਣ ਲੱਗੀ, ਮੇਜ਼ ਚੁੱਕ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਭਾਜਪਾਈਆਂ ਨੇ ਆਪਸ ਵਿਚ ਵਰਾਈਆਂ ਡਾਂਗਾਂ
Total Views: 119 ,
Real Estate



















