ਸੜਕ ਹਾਦਸੇ ਦੌਰਾਨ ਲੱਗੀ ਭਿਆਨਕ ਅੱਗ, ਜਿਊਂਦੇ ਸੜੇ 7 ਲੋਕ

ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਇਕ ਪਰਿਵਾਰ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਰਾਜਸਥਾਨ ਦੇ ਸੀਕਰ ‘ਚ ਬੀਤੀ ਦੁਪਹਿਰ ਕਰੀਬ 2:30 ਵਜੇ ਚੁਰੂ ਸਾਲਾਸਰ ਸਟ੍ਰੇਟ ਹਾਈਵੇ ‘ਤੇ ਵਾਪਰਿਆ। ਜਦੋਂ ਤੇਜ਼ ਰਫ਼ਤਾਰ ਸੈਂਟਰੋ ਕਾਰ ਇਕ ਟਰੱਕ ਨਾਲ ਟਕਰਾ ਗਈ ਅਤੇ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸੈਂਟਰੋ ਕਾਰ ‘ਚ ਗੈਸ ਕਿੱਟ ਲੱਗੀ ਹੋਈ ਸੀ, ਜਿਸ ਕਾਰਨ ਕਾਰ ਵਿੱਚ ਅੱਗ ਲੱਗ ਗਈ। ਇਸ ਦੌਰਾਨ ਟਰੱਕ ਦਾ ਵੀ ਕਾਫੀ ਜਿਆਦਾ ਨੁਕਸਾਨ ਹੋਇਆ ਪਰ ਮੰਦਭਾਗੀ ਗੱਲ ਇਹ ਹੈ ਕਿ ਇਸ ਹਾਦਸੇ ਦੌਰਾਨ ਕਾਰ ’ਚ ਅੱਗ ਲੱਗਣ ਕਾਰਨ 7 ਲੋਕ ਜਿਊਂਦੇ ਸੜ ਗਏ। ਮਰਨ ਵਾਲਿਆਂ ਵਿੱਚ 2 ਮਾਸੂਮ ਬੱਚੇ ਵੀ ਸ਼ਾਮਲ ਸਨ। ਪਰਿਵਾਰ ਦੇ ਸਾਰੇ ਮੈਂਬਰ ਮੇਰਠ ਤੋਂ ਸਾਲਾਸਰ ਬਾਲਾਜੀ ਦੇ ਦਰਸ਼ਨਾਂ ਲਈ ਸਵੇਰੇ ਘਰੋਂ ਨਿਕਲੇ ਸਨ । ਮਰਨ ਵਾਲਿਆਂ ‘ਚ 5 ਲੋਕ ਇਕ ਹੀ ਪਰਿਵਾਰ ਦੇ ਸਨ ਜਦਕਿ ਬਾਕੀ ਦੋ ਦਿੱਲੀ ਦੇ ਨਿਵਾਸੀ ਸਨ।

Total Views: 156 ,
Real Estate