
ਤ੍ਰਿਣਮੂਲ ਕਾਂਗਰਸ ਨੇ ਅਪਣੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਂਝੀ ਕਰ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਖਗੇਨ ਮੁਰਮੂ ’ਤੇ ਔਰਤਾਂ ਨਾਲ ਚੋਣ ਪ੍ਰਚਾਰ ਦੌਰਾਨ ਛੇੜਛਾੜ ਕਰਨ ਦੇ ਦੋਸ਼ ਲਾਏ ਹਨ।ਤ੍ਰਿਣਮੂਲ ਕਾਂਗਰਸ ਨੇ ਅਪਣੇ ‘ਐਕਸ’ ’ਤੇ ਤਸਵੀਰਾਂ ਪੋਸਟ ਕਰਦਿਆਂ ਕਿਹਾ, “ਹਾਂ, ਇਹ ਭਾਜਪਾ ਦੇ ਸੰਸਦ ਮੈਂਬਰ ਅਤੇ ਮਾਲਦਾ ਉੱਤਰੀ ਉਮੀਦਵਾਰ ਖਗੇਨ ਮੁਰਮੂ ਹੀ ਹਨ ਜੋ ਆਪਣੀ ਚੋਣ ਮੁਹਿੰਮ ਦੌਰਾਨ ਇੱਕ ਔਰਤ ਨੂੰ ਮਰਮਰਜ਼ੀ ਵਾਲੇ ਢੰਗ ਨਾਲ ਛੂਹ ਰਹੇ ਹਨ। ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਸੰਸਦ ਮੈਂਬਰਾਂ ਤੋਂ ਲੈ ਕੇ ਬੰਗਾਲੀ ਔਰਤਾਂ ਬਾਰੇ ਅਸ਼ਲੀਲ ਗਾਣੇ ਬਣਾਉਣ ਵਾਲੇ ਨੇਤਾਵਾਂ ਤੱਕ, ਭਾਜਪਾ ਵਿੱਚ ਔਰਤ ਵਿਰੋਧੀ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਹੈ। ਇਸ ਤਰ੍ਹਾਂ ਮੋਦੀ ਕਾ ਪਰਿਵਾਰ ਨਾਰੀ ਕਾ ਸਨਮਾਨ ਵਿੱਚ ਸ਼ਾਮਲ ਹੁੰਦਾ ਹੈ! ਸੋਚੋ ਕਿ ਜੇਕਰ ਉਹ ਫਿਰ ਸੱਤਾ ’ਚ ਆਏ ਤਾਂ ਉਹ ਕੀ ਕਰਨਗੇ?’’
ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਘਟਨਾ ਸੋਮਵਾਰ ਦੀ ਹੈ ਜਦੋਂ ਮੁਰਮੂ ਪੱਛਮੀ ਬੰਗਾਲ ਦੇ ਚੰਚਲ ਦੇ ਸ਼੍ਰੀਹੀਪੁਰ ਪਿੰਡ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਹ ਤਸਵੀਰ ਮੁਹਿੰਮ ਦੀ ਲਾਈਵ ਸਟ੍ਰੀਮ ਦੌਰਾਨ ਲਈ ਗਈ ਸੀ, ਜਿਸ ਨੂੰ ਭਾਜਪਾ ਉਮੀਦਵਾਰ ਦੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਗਿਆ ਸੀ ਪਰ ਵਿਵਾਦ ਮਗਰੋਂ ਬਾਅਦ ਵਿੱਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ।
If you cannot believe what you just saw, let us clarify. Yes, this is BJP MP & Maldaha Uttar candidate @khagen_murmu kissing a woman on his own accord on his campaign trail.
From MPs that sexually harass women wrestlers to leaders who make obscene songs about Bengali women, BJP… pic.twitter.com/f0PKdaDDn5
— All India Trinamool Congress (@AITCofficial) April 9, 2024















