ਪੰਜਾਬ ਅੰਦਰ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ’ਚ BJP

ਅਗਲੇ ਇਕ ਦੋ ਦਿਨਾਂ ਅੰਦਰ ਭਾਜਪਾ ਪੰਜਾਬ ਅੰਦਰ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ’ਚ ਹੈ। ਭਾਵੇਂ ਕਈ ਸੀਨੀਅਰ ਅਕਾਲੀ ਆਗੂਆਂ ਦੇ ਪਾਲਾ ਬਦਲਣ ਦੇ ਚਰਚੇ ਕਾਫ਼ੀ ਦਿਨਾਂ ਤੋਂ ਚਲ ਰਹੇ ਹਨ ਪਰ ਬਾਦਲਾਂ ਦੇ ਸੱਭ ਤੋਂ ਵਫ਼ਾਦਾਰ ਰਹੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਰਿਵਾਰ ਦੀਆਂ ਦੂਰੀਆਂ ਵੀ ਕੁੱਝ ਦਿਨਾਂ ਤੋਂ ਅਕਾਲੀ ਦਲ ਨਾਲੋਂ ਵੱਧ ਚੁਕੀਆਂ ਹਨ। ਜਿਸ ਦਿਨ ਮਲੂਕਾ ਦੀ ਆਈ.ਏ.ਐਸ ਅਫ਼ਸਰ ਨੂੰਹ ਪਰਮਪਾਲ ਕੌਰ ਨੇ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ ਉਸ ਦਿਨ ਤੋਂ ਬਾਅਦ ਪਰਿਵਾਰ ਦੀ ਸਥਿਤੀ ਬਦਲੀ ਹੈ।ਇਸ ਤੋਂ ਬਾਅਦ ਹੀ ਲਗਾਤਾਰ ਸਿਆਸੀ ਹਲਕਿਆਂ ’ਚ ਮਲੂਕਾ ਪਰਿਵਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲੱਗ ਰਹੇ ਹਨ। ਖਬਰਾ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮਲੂਕਾ ਦੀ ਨਾਰਾਜ਼ਗੀ ਦੂਰ ਕਰਨ ਲਈ ਅੰਦਰਖ਼ਾਤੇ ਸਰਗਰਮ ਹਨ, ਉਨ੍ਹਾਂ ਨੇ ਪਾਰਟੀ ਦੇ ਦੋ ਵੱਡੇ ਸੀਨੀਅਰ ਆਗੂਆਂ ਦੀ ਮਲੂਕਾ ਨਾਲ ਗੱਲ ਕਰਨ ਦੀ ਡਿਊਟੀ ਲਾਈ ਸੀ ਪਰ ਮਲੂਕਾ ਦੇ ਰੁਖ਼ ਨੂੰ ਦੇਖਦਿਆਂ ਇਨ੍ਹਾਂ ਆਗੂਆਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਇਹ ਵੀ ਪਤਾ ਲੱਗਾ ਹੈ ਕਿ ਮਾਮਲਾ ਹਾਲੇ ਪਰਮਪਾਲ ਦਾ ਅਸਤੀਫ਼ਾ ਮਨਜ਼ੂਰ ਨਾ ਹੋਣ ਕਾਰਨ ਲਟਕਿਆ ਹੋਇਆ ਸੀ ਪਰ ਹੁਣ ਅਸਤੀਫ਼ਾ ਮਨਜ਼ੂਰ ਹੋ ਗਿਆ ਹੈ ਅਤੇ ਅਸਲੀ ਕਹਾਣੀ ਵੀ ਅੱਜ ਕੱਲ੍ਹ ‘ਚ ਸਾਹਮਣੇ ਆ ਜਾਵੇਗੀ।

Total Views: 141 ,
Real Estate