ਕਨੇਡਾ ਸੂਰਜ ਗ੍ਰਹਿਣ ਲਾਇਵ 8 ਅਪ੍ਰੈਲ 2024

ਬਲਜਿੰਦਰ ਸੇਖਾ
ਟੋਰਾਟੋ ਕਨੇਡਾ
4165096200

ਓਟਾਵਾ ਤੋਂ ਵਾਪਿਸੀ ਰਸਤੇ ਤੇ ਟੋਰਾਂਟੋ ਵਾਪਸੀ ਸਮੇਂ ਤੇ ਸੂਰਜ ਗ੍ਰਹਿਣ ਲਾਇਵ ਦੇਖ ਰਹੇ ਹਾਂ।
ਹਾਈਵੇ ਤੇ ਟਰੈਫਿਕ ਜੂੰ ਤੋਰ ਰਫਤਾਰ ਹੋ ਰਿਹਾ ਹੈ । ਅਸਮਾਨ ਤੇ ਥੋੜਾ ਥੋੜਾ ਹਨੇਰਾ ਹੋ ਰਿਹਾ ਹੈ।
ਦੋਸਤ ਦਵਿੰਦਰ ਪਵਾਰ ਤੇ ਕੁਲਦੀਪ ਪਾਲ ਨਾਲ ਇਸ ਅਲੌਕਿਕ ਨਿਜਾਰੇ ਮਾਣ ਰਹੇ ਹਨ।ਤੇ ਹੁਣ ਸ਼ਾਮ ਵਾਂਗ ਮਹਿਸੂਸ ਹੋ ਰਿਹਾ ਅਗਲੇ ਕੁਝ ਮਿੰਟਾਂ ਵਿੱਚ ਪੂਰਣ ਗ੍ਰਹਿਣ ਲੱਗ ਜਾਵੇਗਾ । ਅਸੀਂ ਹਾਈਵੇ 416 ਤੇ ਟੋਰਾਟੋ ਵਾਪਿਸੀ ਤੇ ਹਾਂ।ਲੋਕ ਸੜਕਾਂ ਤੇ ਗੱਡੀਆਂ ਪਾਰਕ ਕਰਕੇ ਇਸ ਦਾ ਅਨੰਦ ਲੈ ਰਹੇ ਹਨ । ਪਰ ਅਸੀਂ ਵੀਹ ਦੀ ਰਫ਼ਤਾਰ ਤੇ ਜਾ ਰਹੇ ਹਾਂ ਸਾਡੀ ਗੱਡੀ ਦਾ ਸੰਗੀਤ ਪੂਰਾ ਉਚਾ ਚੱਲ ਰਿਹਾ ਹੈ।

ਹੁਣ ਪੂਰਨ ਸੂਰਜ ਗ੍ਰਹਿਣ ਲੱਗਾ ਚੁੱਕਾ ਹੈ । ਬੱਦਲਵਾਹੀ ਵੀ ਹੋ ਗਿਆ ਹੈ । ਬ੍ਰੈਪਟਨ ਤੇ ਵੈਨਕੂਵਰ ਵਾਲੇ ਪਰੀਵਾਰ ਸਾਵਧਾਨੀ ਵਰਤਣ ਦੀ ਸਾਲਾਹ ਦੇ ਰਹੇ ਹਨ ।
ਪਰ ਅਸੀਂ ਕੁਦਰਤ ਦੇ ਇਤਿਹਾਸਕ ਪਲਾਂ ਨੂੰ ਫੋਨ ਵਿੱਚ ਕੈਦ ਕਰ ਰਹੇ ਹਾਂ।ਅਸਮਾਨ ਤੇ ਗੂਹੜਾ ਹਨੇਰਾ ਹੋ ਗਿਆ ਹੈ । ਕੁਦਰਤ ਦਾ ਵੱਖਰਾ ਰੰਗ ਜ਼ਿੰਦਗੀ ਵਿੱਚ ਮਾਣ ਰਹੇਂ ਹਾਂ ।ਹੁਣ ਇਕਦਮ ਚਾਨਣ ਹੋਣ ਲੱਗਾ , ਲੱਗਦਾ ਅੱਜ ਦੂਸਰੀ ਵਾਰੀ ਦਿਨ ਚੜਨ ਲੱਗਾ ਹੈ । ਪਹਿਲਾਂ ਸਵੇਰ ਵਾਲਾ ਪਹੁ ਫੁਟਾਲਾ ਕਨੇਡਾ ਦੀ ਪਾਰਲੀਮੈਂਟ ਦੇ ਬਾਹਰ ਸੂਰਜ ਨਿਕਲਦਾ ਦੇਖਿਆ ਸੀ ।ਹੁਣ
ਗ੍ਰਹਿਣ ਤੋਂ ਬਾਅਦ ਦੂਸਰੀ ਬਾਅਦ ਸੂਰਜ ਨਿਕਲ ਸੀ ।
ਅਸੀਂ ਹੁਣ ਗ੍ਰਹਿਣ ਤੋਂ ਬਾਅਦ ਟਰੈਫਿਕ ਫਸੇ ਟੋਰਾਟੋ ਵੱਲ ਵੱਧ ਰਹੇ ਹਾਂ ਤੇ ਸੂਰਜ ਵੀ ਹੋਲੀ ਹੋਲੀ ਫਿਰ ਤੋਂ ਪੱਛਮ ਵੱਲ ਛਿਪ ਰਿਹਾ ਹੈ । ਇਹ ਯਾਦਗਾਰੀ ਪਲ ਚੇਤਿਆਂ ਵਿੱਚ ਆਖਿਰ ਤੱਕ ਯਾਦ ਰਹੇ ਗਾ

Total Views: 499 ,
Real Estate