ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਕਾਰਨ 150 ਦੇ ਲਗਭਗ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ਵਿਚ ਬਰਫਬਾਰੀ ਤੋਂ ਬਾਅਦ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 150 ਦੇ ਲਗਭਗ ਸੜਕਾਂ ਨੂੰ ਬੰਦ ਕਰ ਦਿਤਾ ਗਿਆ ਹੈ।ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਕਾਰਨ ਲੋਕ ਕੜਾਕੇ ਦੀ ਠੰਢ ਨਾਲ ਕੰਬ ਰਹੇ ਹਨ। ਲਾਹੌਲ ਅਤੇ ਸਪਿਤੀ ਜ਼ਿਲੇ ਦਾ ਤਾਬੋ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਰਾਤ ਦਾ ਤਾਪਮਾਨ ਮਨਫੀ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਅਧਿਕਾਰੀਆਂ ਨੇ ਦਸਿਆ ਕਿ ਅਟਾਰੀ ਅਤੇ ਲੇਹ ਸਮੇਤ ਤਿੰਨ ਰਾਸ਼ਟਰੀ ਰਾਜਮਾਰਗ, ਕੁੱਲੂ ਜ਼ਿਲੇ ਦੇ ਸਾਂਜ ਤੋਂ ਔਟ, ਕਿਨੌਰ ਜ਼ਿਲੇ ਦੇ ਖਾਬ ਸੰਗਮ ਅਤੇ ਲਾਹੌਲ ਅਤੇ ਸਪਿਤੀ ਜ਼ਿਲੇ ਦੇ ਗ੍ਰੰਫੂ ਸਮੇਤ 150 ਦੇ ਲਗਭਗ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ।

Total Views: 196 ,
Real Estate