ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੋਣ ਬਾਂਡ ਸਕੀਮ ਜ਼ਰੀਏ 6986.5 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਉਂਜ ਚੋਣ ਕਮਿਸ਼ਨ ਵੱਲੋਂ ਪਹਿਲਾਂ ਤੇ ਅੱਜ ਜਾਰੀ ਡੇਟਾ ਦੀ ਤੁਲਨਾ ’ਤੇ ਭਾਜਪਾ ਨੂੰ ਕੁੱਲ 7700 ਕਰੋੜ ਰੁਪਏ ਦਾ ਚੰਦਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸਾਲ 2018 ਵਿਚ ਅਮਲ ’ਚ ਆਈ ਇਸ ਸਕੀਮ ਤਹਿਤ ਕਿਸੇ ਪਾਰਟੀ ਨੂੰ ਚੰਦੇ ਦੇ ਰੂਪ ਵਿਚ ਮਿਲੇ ਇਹ ਸਭ ਤੋਂ ਜ਼ਿਆਦਾ ਫੰਡ ਹਨ। 1397 ਕਰੋੜ ਦੇ ਚੰਦੇ ਨਾਲ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਇਸ ਸੂਚੀ ਵਿਚ ਦੂਜੇ ਜਦੋਂਕਿ ਕਾਂਗਰਸ (1334 ਕਰੋੜ) ਤੇ ਭਾਰਤ ਰਾਸ਼ਟਰ ਸਮਿਤੀ (1322 ਕਰੋੜ) ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ’ਤੇ ਹਨ। ਚੋਣ ਕਮਿਸ਼ਨ ਵੱਲੋਂ ਸਾਂਝੇ ਕੀਤੇ ਸੱਜਰੇ ਡੇਟਾ ਮੁਤਾਬਕ ਉੜੀਸਾ ਦੀ ਸੱਤਾਧਾਰੀ ਪਾਰਟੀ ਬੀਜੂ ਜਨਤਾ ਦਲ (ਬੀਜੇਡੀ) ਨੂੰ 944.5 ਕਰੋੜ, ਡੀਐੱਮਕੇ ਨੂੰ 656.5 ਕਰੋੜ ਤੇ ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਵਾਈਐੱਸਆਰ ਕਾਂਗਰਸ ਨੂੰ ਚੰਦੇ ਵਜੋਂ ਕਰੀਬ 442.8 ਕਰੋੜ ਰੁਪਏ ਦੇ ਫੰਡ ਮਿਲੇ। ਐੱਨਜੀਓ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਤਿਆਰ ਰਿਪੋਰਟ ਮੁਤਾਬਕ ਮਾਰਚ 2018 ਤੋਂ ਜਨਵਰੀ 2024 ਤੱਕ 16,518 ਕਰੋੜ ਰੁਪਏ ਮੁੱਲ ਦੇ ਚੋਣ ਬਾਂਡ ਵੇਚੇ ਗਏ ਸਨ।
ਚੋਣ ਬਾਂਡ: ਭਾਜਪਾ ਨੂੰ ਮਿਲਿਆ 6986.5 ਕਰੋੜ ਦਾ ਚੰਦਾ
Total Views: 300 ,
Real Estate



















