ਮਮਤਾ ਬੈਨਰਜੀ ਦੇ ਸਿਰ ‘ਤੇ ਲੱਗੀ ਸੱਟ

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜ਼ਖਮੀ ਹੋ ਗਈ ਹੈ। ਟੀਐਮਸੀ ਨੇ ਆਪਣੇ ਐਕਸ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ। ਟੀਐਮਸੀ ਨੇ ਲਿਖਿਆ ਕਿ ਸਾਡੀ ਚੇਅਰਪਰਸਨ ਗੰਭੀਰ ਜ਼ਖ਼ਮੀ ਹੋ ਗਈ ਹੈ। ਸੀਐਮ ਮਮਤਾ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਦੇ ਮੱਥੇ ਤੋਂ ਖੂਨ ਨਿਕਲਦਾ ਨਜ਼ਰ ਆ ਰਿਹਾ ਹੈ। ਉਸ ਨੂੰ ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਸੀਐਮ ਮਮਤਾ ਆਪਣੇ ਘਰ ‘ਚ ਹੀ ਡਿੱਗ ਪਈ ਸੀ। ਇਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਉਨ੍ਹਾਂ ਨੂੰ ਹਸਪਤਾਲ ਲੈ ਗਏ।

Total Views: 167 ,
Real Estate