ਕਿਸਾਨ ਆਗੂਆਂ ਨੂੰ ਹਾਈਕੋਰਟ ਦੀ ਫਿਟਕਾਰ ‘ ਬੱਚਿਆਂ ਅਤੇ ਔਰਤਾਂ ਨੂੰ ਢਾਲ ਬਣਾ ਕੇ ਹਥਿਆਰਾਂ ਸਮੇਤ ਪ੍ਰਦਰਸ਼ਨ ਸ਼ਰਮਨਾਕ ਤਲਵਾਰਾਂ ਲਹਿਰਾ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਿਵੇਂ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਸਖ਼ਤ ਟਿੱਪਣੀਆਂ ਕੀਤੀਆਂ । ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹੋਰਾਂ ਵੱਲੋਂ ਪਾਈ ਪਟੀਸ਼ਨ ਤੇ ਹਾਈਕੋਰਟ ਨੇ ਕਿਹਾ ਕਿਸਾਨ ਅੰਦੋਲਨ ‘ਚ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਇਹ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਕਿ ਬੱਚਿਆਂ ਦੀ ਆੜ ਵਿੱਚ ਹਥਿਆਰਾਂ ਸਮੇਤ ਪ੍ਰਦਰਸ਼ਨ ਕੀਤਾ ਜਾ ਰਿਹਾ । ਕਿਹੋ ਜਿਹੇ ਮਾਤਾ -ਪਿਤਾ ਹਨ। ਕਿਸਾਨ ਕੋਈ ਜੰਗ ਕਰਨਾ ਚਾਹੁੰਦੇ ਹਨ । ਇਹ ਪੰਜਾਬ ਦਾ ਕਲਚਰ ਨਹੀਂ ।
ਹਾਈਕੋਰਟ ਨੇ ਕਿਹਾ ਅਜਿਹੇ ਕਿਸਾਨ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਕੇ ਚੇਨਈ ਦੀ ਜੇਲ੍ਹ ਭੇਜਣਾ ਚਾਹੀਦਾ। ਕਿਸਾਨਾਂ ਨੂੰ ਕੋਰਟ ‘ਚ ਖੜ੍ਹੇ ਹੋਣ ਦਾ ਅਧਿਕਾਰ ਨਹੀਂ ਹੈ।
ਹਾਈਕੋਰਟ ਨੇ ਅੰਦੋਲਨ ਨੂੰ ਸ਼ਾਂਤਮਈ ਦੱਸਣ ਵਾਲੇ ਵਕੀਲਾਂ ਨੂੰ ਵੀ ਫਿਟਕਾਰ ਲਗਾਈ । ਅਦਾਲਤ ਨੇ ਕਿਹਾ ਇੱਥੇ ਖੜ੍ਹੇ ਹੋ ਕੇ ਬੋਲਣਾ ਬਹੁਤ ਆਸਾਨ ਹੈ। ਕੀ ਤੁਸੀਂ ਪਟਿਆਲਾ ਦੀ ਘਟਨਾ ਭੁੱਲ ਗਏ ? ਜਦੋਂ ਇੱਕ ਪੁਲਿਸ ਅਧਿਕਾਰੀ ਦਾ ਹੱਥ ਕੱਟ ਦਿੱਤਾ ਗਿਆ ਸੀ । ਹੱਥਾਂ ‘ਚ ਤਲਵਾਰ ਲੈ ਕੇ ਸ਼ਾਂਤੀਪੂਰਣ ਪ੍ਰਦਰਸ਼ਨ ਕੌਣ ਕਰਦਾ ?
ਹਾਈਕੋਰਟ ਨੇ ਇਹ ਵੀ ਕਿਹਾ ਕਿ ਹਰਿਆਣਾ ਅਤੇ ਪੰਜਾਬ ਸਰਕਾਰਾਂ ਜਿੰਮੇਵਾਰੀ ਨਿਭਾਉਣ ‘ਚ ਨਾਕਾਮ ਰਹੀਆਂ ਹਨ।
ਹਰਿਆਣਾ ਸਰਕਾਰ ਵੱਲੋਂ ਅੰਬਾਲਾ ਪੁਲਿਸ ਦੇ ਡੀਐਸਪੀ ਜੋਗਿੰਦਰ ਸ਼ਰਮਾ ਨੇ ਅਦਾਲਤ ‘ਚ ਇੱਕ 40-50 ਫੋਟੋਆਂ ‘ਚ ਦੀ ਐਲਬਮ ਪੇਸ਼ ਕੀਤੀ ਜਿਸ ਵਿੱਚ ਦਿਸ ਰਿਹਾ ਕਿ ਅੱਗੇ ਬੱਚੇ ਹਨ ਅਤੇ ਪਿੱਛੇ ਤਲਵਾਰਾਂ ਅਤੇ ਗੰਡਾਸੇ ਲਹਿਰਾਉਂਦੇ ਹੋਏ ਹੋਰ ਲੋਕ ਹਨ।

Total Views: 214 ,
Real Estate