ਤਰਨਤਾਰਨ : ਨੇੜਲੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਨੌਜਵਾਨ ਗੁਰਸੇਵਕ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ।
ਪਰਿਵਾਰ ਦਾ ਕਹਿਣਾ ਹੈ ਕਿ ਬੀਤੇ ਦਿਨੀ ਗੁਰਸੇਵਕ ਸਿੰਘ ਦੀ ਪਿੰਡ ਦੇ ਹੀ ਨੌਜਵਾਨਾਂ ਨਾਲ ਲੜਾਈ ਹੋਈ ਸੀ । ਉਹ ਗੁਰਸੇਵਕ ਸਿੰਘ ਦੀ ਭੈਣ ਅਤੇ ਪਿੰਡ ਦੀਆਂ ਹੋਰ ਕੁੜੀਆਂ ਨਾਲ ਛੇੜਖਾਣੀ ਕਰਦੇ ਸਨ ਜਿਸਨੂੰ ਗੁਰਸੇਵਕ ਰੋਕਦਾ ਸੀ । ਉਦੋਂ ਲੜਾਈ ਹੋਈ ਸੀ ਪਰ ਬਾਅਦ ‘ਚ ਦੋਵਾਂ ਧਿਰਾਂ ‘ਚ ਸਮਝੌਤਾ ਹੋ ਗਿਆ ਸੀ । ਕੱਲ੍ਹ ਤਿੰਨ ਨੌਜਵਾਨਾਂ ਨੇ ਗੁਰਸੇਵਕ ਦੀ ਕੁੱਟਮਾਰ ਕਰਨ ਮਗਰੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਤਿੰਨ ਵਿਅਕਤੀਆਂ ਰੋਹਿਤ , ਜਗਦੀਸ਼ ਕੁਮਾਰ ਟਾਟਾ ਅਤੇ ਸੈਮ ਖਿਲਾਫ਼ ਮਾਮਲਾ ਦਰਜ ਕੀਤਾ ਹੈ।
Total Views: 213 ,
Real Estate



















