ਸ਼ਭਕਰਨ ਮਾਮਲਾ: ਹਰਿਆਣਾ ਦਾ ਦਾਅਵਾ ਸਾਡੀ ਹੱਦ ’ਚ ਹੋਈ ਮੌਤ

ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਮੌਤ ਜੀਂਦ ਦੇ ਪੁਲਿਸ ਥਾਣੇ ਦੇ ਖੇਤਰ ਅਧੀਨ ਹੋਈ ਹੈ। ਹਰਿਆਣਾ ਨੇ ਇਹ ਵੀ ਦੱਸਿਆ ਕਿ ਪੰਜਾਬ ਨੇ ਜ਼ੀਰੋ ਐਫ ਆਈ ਆਰ ਦਰਜ ਕਰ ਕੇ ਮਾਮਲਾ ਸਾਡੇ ਕੋਲ ਭੇਜ ਦਿੱਤਾ ਹੈ ਪਰ ਸਾਨੂੰ ਹਾਲੇ ਤੱਕ ਪੋਸਟ ਮਾਰਟਮ ਰਿਪੋਰਟ ਨਹੀਂ ਮਿਲੀ। ਰਿਪੋਰਟ ਮਿਲਣ ਮਗਰੋਂ ਐਸ ਆਈ ਟੀ ਗਠਿਤ ਕੀਤੀ ਜਾਵੇ।ਇਸ ’ਤੇ ਹਾਈ ਕੋਰਟ ਨੇ ਹੁਕਮ ਦਿੱਤੇ ਕਿ ਇਸ ਮਾਮਲੇ ਦੀ ਜਾਂਚ ਤਿੰਨ ਮੈਂਬਰੀ ਕਮੇਟੀ ਕਰੇਗੀ ਜਿਸਦੀ ਅਗਵਾਈ ਸਾਬਕਾ ਜੱਜ ਵੱਲੋਂ ਕੀਤੀ ਜਾਵੇਗੀ।ਹਾਈ ਕੋਰਟ ਵੱਲੋਂ ਅੱਜ ਸ਼ਾਮ 4.00 ਵਜੇ ਤੱਕ ਕਮੇਟੀ ਦੀ ਅਗਵਾਈ ਕਰਨ ਵਾਲੇ ਸੇਵਾ ਮੁਕਤ ਜੱਜ ਦਾ ਨਾਂ ਦੱਸ ਦਿੱਤਾ ਜਾਵੇਗਾ ਤੇ ਇਸ ਵਿਚ ਪੰਜਾਬ ਅਤੇ ਹਰਿਆਣਾ ਤੋਂ ਇਕ-ਇਕ ਏ ਡੀ ਜੀ ਪੀ ਰੈਂਕ ਦਾ ਅਫਸਰ ਸ਼ਾਮਲ ਹੋਵੇਗਾ। ਦੋਵਾਂ ਰਾਜਾਂ ਨੂੰ ਪੂਰਨ ਸਹਿਯੋਗ ਦੇਣ ਦੀ ਹਦਾਇਤ ਕੀਤੀ ਗਈ ਹੈ।

Total Views: 381 ,
Real Estate