ਪੰਜਾਬ ਵਿਧਾਨ ਸਭਾ ਵਿਚ ਅੱਜ ਅਫੀਮ ਅਤੇ ਪੋਸਤ ਦੀ ਖੇਤੀ ਕਰਨ ਦੀ ਆਗਿਆ ਦੇਣ ਤੇ ਅਫੀਮ ਦੇ ਠੇਕੇ ਮੁੜ ਤੋਂ ਖੋਲ੍ਹੇ ਜਾਣ ਦਾ ਮੁੱਦਾ ਉਠਿਆ। ਇਹ ਮਾਮਲਾ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਚੁੱਕਿਆ ਜਿਹਨਾਂ ਕਿਹਾ ਕਿ ਸਿੰਥੈਟਿਕ ਨਸ਼ਿਆਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਅਫੀਮ ਅਤੇ ਪੋਸਤ ਦੀ ਖੇਤੀ ਜ਼ਰੂਰੀ ਹੈ। ਉਹਨਾਂ ਨੇ ਅੰਕੜਿਆਂ ਸਮੇਤ ਆਪਣੀ ਗਲ ਸਦਨ ਵਿਚ ਰੱਖੀ ਤੇ ਦੱਸਿਆ ਕਿ ਕਿਵੇਂ ਹੁਣ ਤੱਕ 400 ਤੋਂ ਜ਼ਿਆਦਾ ਮੌਤਾਂ 2020 ਤੋਂ ਹੁਣ ਤੱਕ ਸਿੰਥੈਟਿਕ ਨਸ਼ੇ ਨਾਲ ਹੋ ਚੁੱਕੀਆਂ ਹਨ। ਸਪੀਕਰ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਕਿਹਾ ਤਾਂ ਮੰਤਰੀ ਨੇ ਦੱਸਿਆ ਕਿ ਸਰਕਾਰ ਦਾ ਅਫੀਮ ਤੇ ਪੋਸਤ ਦੀ ਖੇਤੀ ਦੀ ਆਗਿਆ ਦੇਣ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਇਹ ਵੀ ਇਕ ਨਸ਼ਾ ਹੀ ਹੈ।ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵੀ ਪਠਾਣਮਾਜਰਾ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਿਆਂ ਇਸਦੀ ਆਗਿਆ ਦੇਣ ਦੀ ਵਕਾਲਤ ਕੀਤੀ।ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੇਤੀਬਾੜੀ ਮੰਤਰੀ ਨੂੰ ਇਹ ਜ਼ਰੂਰ ਕਿਹਾ ਕਿ ਪਹਿਲਾਂ ਪੰਜਾਬ ਵਿਚ ਚਲਦੇ ਅਫੀਮ ਦੇ ਠੇਕੇ ਬੰਦ ਕਿਉਂ ਹੋਏ ਇਸਦਾ ਕਾਰਣ ਲੱਭ ਕੇ ਜ਼ਰੂਰ ਦੱਸਿਆ ਜਾਵੇ।
ਪੰਜਾਬ ਵਿਧਾਨ ਸਭਾ ’ਚ ਉਠਿਆ ਅਫੀਮ ਦੀ ਖੇਤੀ ਦਾ ਮੁੱਦਾ
Total Views: 295 ,
Real Estate



















