ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਬਜਟ ਸੈਸ਼ਨ ‘ਚ ਰਾਜਪਾਲ ਦੇ ਭਾਸ਼ਣ ਮੌਕੇ ਹੀ ਹੰਗਾਮਾ ਹੋ ਗਿਆ । ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਰਾਜਪਾਲ ਦੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋ ਗਿਆ। ਕਾਂਗਰਸ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਨੂੰ ਵਿਚਾਲੇ ਹੀ ਰੋਕ ਦਿੱਤਾ । ਉਹਨਾ ਨੇ ਕਿਸਾਨ ਅੰਦੋਲਨ ਅਤੇ ਸੁਭਕਰਨ ਦੀ ਮੌਤ ਦਾ ਮਾਮਲਾ ਉਠਾਇਆ ।
ਰਾਜਪਾਲ ਨੇ ਕਾਂਗਰਸੀ ਆਗੂਆਂ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਪ੍ਰੰਤੂ ਉਹ ਨਹੀਂ ਮੰਨੇ ਜਿਸ ਕਾਰਨ ਗਵਰਨਰ ਨੇ ਆਪਣੇ ਭਾਸ਼ਣ ਦੀ ਪਹਿਲੀ ਅਤੇ ਆਖ਼ਰੀ ਲਾਈਨ ਪੜ੍ਹੀ ਅਤੇ ਵਿਧਾਨ ਸਭਾ ਵਿੱਚੋਂ ਚਲੇ ਗਏ।
ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰਾਜ ਦੀ ਸਰਹੱਦ ਵਿੱਚ ਵੀ ਕਿਸਾਨਾਂ ਦੀ ਸੁਰੱਖਿਆ ਨਹੀਂ ਕਰ ਸਕੇ। ਕਿਸਾਨ ਸੁੱਭਕਰਨ ਦੀ ਮੌਤ ਉਪਰ ਪੁਲਿਸ ਨੂੰ ਅਣਪਛਾਤੀ ਦੱਸ ਕੇ ਐਫਆਈਆਰ ਦਰਜ ਕੀਤੀ ਗਈ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਉਪਰ ਕੇਸ ਕਿਉਂ ਨਹੀਂ ਦਰਜ ਕੀਤਾ । ਉਹਨਾ ਕਿਹਾ ਕਿਸਾਨ ਸੁੱਭਕਰਨ ਸਿੰਘ ਦਾ ਪੋਸਟ ਮਾਰਟਮ ਰਾਤ ਨੂੰ ਹਨੇਰੇ ‘ਚ ਕੀਤਾ ਗਿਆ , ਇਹ ਵੀ ਕਾਨੂੰਨ ਦੀ ਉਲੰਘਣਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਾਂਗਰਸ ਨੇ ਰਾਜਪਾਲ ਦੇ ਭਾਸ਼ਣ ਨੂੰ ਰੋਕ ਕੇ ਸਦਨ ਦੀ ਤੌਹੀਨ ਕੀਤੀ ਹੈ। ਕਾਂਗਰਸ ਨੇ ਸ਼ੋਹਰਤ ਹਾਸਲ ਕਰਨ ਦੇ ਲਈ ਸਭ ਕੁਝ ਕੀਤਾ ਹੈ। ਕਾਂਗਰਸੀ ਨੇਤਾਵਾਂ ਨੂੰ ਰਾਜਪਾਲ ਸਾਹਿਬ ਦਾ ਭਾਸ਼ਣ ਸੁਣਨਾ ਚਾਹੀਦਾ ਸੀ । ਜਦਕਿ 4 ਤਰੀਖ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਸੀ ।
ਵਿੱਤ ਮੰਤਰੀ ਨੇ ਕਿਹਾ ਸੁਭਕਰਨ ਦੀ ਮੌਤ ਦੇ ਮਾਮਲੇ ‘ਚ ਜੋ ਜੀਰੋ ਐਫਆਈਆਰ ਦਰਜ ਕਰਨ ਤੇ ਸਵਾਲ ਉਠਾ ਰਹੇ ਹਨ ਉਹਨਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਮਾਮਲੇ ਤੇ ਹਾਲੇ ਜਾਂਚ ਹੋਵੇਗੀ । ਪੁਲਿਸ ਸਾਰੇ ਤੱਥਾਂ ਦੀ ਪੜਤਾਲ ਕਰੇਗੀ। ਜਦੋਂ ਅਦਾਲਤ ‘ਚ ਚਾਲਾਨ ਪੇਸ਼ ਹੋਵੇਗਾ ਉਦੋਂ ਸਾਰੀ ਗੱਲ ਸਾਫ਼ ਹੋ ਜਾਵੇਗੀ ।
ਵਿਧਾਨ ਸਭਾ ‘ਚ ਹੰਗਾਮਾ – ਰਾਜਪਾਲ ਨੇ ਭਾਸ਼ਣ ਤੇ ਪਹਿਲੀ ਅਤੇ ਆਖ਼ਰੀ ਲਾਈਨ ਪੜ੍ਹ ਕੇ ਕੰਮ ਨਿਬੇੜਿਆ
Total Views: 180 ,
Real Estate





















