ਬਰਖਾਸਤ ਏਆਈਜੀ ਰਾਜਜੀਤ ਸਿੰਘ ਦੇ ਸਾਥੀ ਇੰਸਪੈਕਟਰ ਇੰਟਰਜੀਤ ਸਿੰਘ ਨੂੰ 2017 ‘ਚ ਡਰੱਗ ਤਸਕਰੀ ਅਤੇ ਹਥਿਆਰਾਂ ਨਾਲ ਜੁੜੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ । ਮੁਲਜ਼ਮ ਦੇ ਘਰੋਂ ਤਲਾਸ਼ੀ ਦੌਰਾਨ ਏਕੇ -47, 4 ਕਿਲੋ ਹੈਰੋਇਨ , 3 ਕਿਲੋ ਸਮੈਕ ਅਤੇ ਹੋਰ ਦੇਸੀ ਹਥਿਆਰ ਬਰਾਮਦ ਕੀਤਾ ਗਏ ਸਨ । ਰਾਜਜੀਤ ਸਿੰਘ ਉਪਰ ਮੁਲਜਿਮ ਬਰਖਾਸ਼ਤ ਇੰਸਪੈਕਟਰ ਦੀ ਮੱਦਦ ਕਰਨ, ਡਰੱਗ ਰਿਕਵਰੀ ‘ਚ ਛੇੜਛਾੜ, ਸਬੂਤ ਮਿਟਾਉਣ ਨੂੰ ਲੈ ਕੇ ਮਾਰਚ 2023 ਵਿੱਚ ਕੇਸ ਦਰਜ ਕੀਤਾ ਸੀ ।
ਪੁਲਿਸ ਵਿਭਾਗ ਮੁਤਾਬਿਕ ਏਡੀਜੀਪੀ ਐਸਟੀਐਫ ਦੇ ਹੁਕਮ ਮੁਤਾਬਿਕ ਮੰਗਲਵਾਰ ਨੂੰ ਰਾਜਜੀਤ ਸਿੰਘ ਦੀ ਪ੍ਰਾਪਰਟੀ ਸੀਜ ਕਰਨ ਦੇ ਹੁਕਮ ਦਰਜ ਕੀਤੇ ਸਨ । ਇਸ ਦੌਰਾਨ ਰਾਜਜੀਤ ਅਤੇ ਉਸਦੀ ਪਤਨੀ ਦੇ ਦੋ ਤਿੰਨ ਬੈਂਕ ਖਾਤੇ ਵੀ ਫ੍ਰੀਜ ਕੀਤੇ ਗਏ ਹਨ, ਜਿੰਨ੍ਹਾਂ ‘ਚੋਂ ਕਰੋੜਾਂ ਦੀ ਟ੍ਰਾਂਜੇਕਸ਼ਨ ਹੋਈ ਸੀ ।
ਐਸਟੀਐਫ ਨੇ ਰਾਜਜੀਤ ਸਿੰਘ ਦੀ 20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਹਨਾ ਵਿੱਚ ਮੋਹਾਲੀ , ਨਿਊ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜਿ਼ਲ੍ਹਿਆਂ ‘ਚ ਜਾਇਦਾਦ ਉਪਰ ਬੋਰਡ ਲਗਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ।
ਇਸ ਸੀਜ ਕੀਤੀ ਜਾਇਦਾਦ ਦਾ ਬਿਊਰਾ ਰੈਵੇਨਿਊ ਵਿਭਾਗ ਨੂੰ ਵੀ ਸੌਂਪ ਦਿੱਤਾ ਹੈ , ਤਾਂਕਿ ਰਾਜਜੀਤ ਸਿੰਘ ਅਤੇ ਉਸਦੇ ਪਰਿਵਾਰ ਦੇ ਲੋਕ ਇਸ ਜਾਇਦਾਦ ਦੀ ਚੱਲ-ਅਚੱਲ ਸੰਪਤੀ ਦੀ ਖਰੀਦੋ -ਫਰੋਖਤ ਨਾ ਕਰ ਸਕੇ ।
ਐਸਟੀਐਫ ਨੇ ਇਸ ਮਾਮਲੇ ‘ਚ ਕੇਂਦਰੀ ਵਿੱਤੀ ਮੰਤਰਾਲੇ ਦੇ ਸਾਹਮਣੇ 20 ਫਰਵਰੀ ਨੂੰ ਆਪਣੀ ਫਾਇਨਲ ਰਿਪੋਰਟ ਪੇਸ਼ ਕਰ ਦਿੱਤੀ ਸੀ।
ਇਸ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਨਜੂਰੀ ਮਿਲਣ ਮਗਰੋਂ ਐਸਟੀਐਫ ਨੇ 20 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਰਾਜਜੀਤ ਸਿੰਘ ਦੇ ਮੁਹਾਲੀ ਸਥਿਤ ਮਕਾਨ ਤੋਂ ਇਲਾਵਾ ਹੁਣ ਥਾਂਵਾਂ ਤੇ ਜਾਇਦਾਦ ਦੇ ਬਾਹਰ ਬੋਰਡ ਲਗਾ ਕੇ ਫੋਟੋਆਂ ਖਿੱਚ ਕੇ ਰਿਕਾਰਡ ‘ਚ ਰੱਖ ਲਈਆਂ ਹਨ।
ਵਿਜੀਲੈਂਸ ਦੀ ਰਿਪੋਰਟ ਮੁਤਾਬਿਕ ਰਾਜਜੀਤ ਸਿੰਘ ਕੈਨੇਡਾ ‘ਚ ਭੱਜ ਗਿਆ ਹੈ।
ਭਗੌੜੇ ਏਆਈਜੀ ਰਾਜਜੀਤ ਸਿੰਘ ਦੀ 20 ਕਰੋੜ ਦੀ ਪ੍ਰਾਪਰਟੀ ਜ਼ਬਤ
Total Views: 217 ,
Real Estate


















