ਉੱਡਦੇ ਜਹਾਜ਼ ‘ਚ ਯਾਤਰੀਆਂ ਨੇ ਨਾਲ ਦੇ ਯਾਤਰੀ ਦੇ ਬੰਨ੍ਹ ਦਿੱਤੇ ਹੱਥ-ਪੈਰ !

ਇਕ ਵਿਅਕਤੀ ਨੇ ਉਡਾਣ ਭਰਨ ‘ਚ ਅਜਿਹਾ ਖਤਰਨਾਕ ਕੰਮ ਕੀਤਾ ਕਿ ਜਹਾਜ਼ ‘ਚ ਬੈਠੇ ਯਾਤਰੀਆਂ ਨੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। ਮਾਮਲਾ ਨਿਊ ਮੈਕਸੀਕੋ ਦੇ ਅਲਬੁਕਰਕ ਤੋਂ ਸ਼ਿਕਾਗੋ ਜਾ ਰਹੀ ‘ਅਮਰੀਕਨ ਏਅਰਲਾਈਨਜ਼’ ਦੀ ਫਲਾਈਟ ਨਾਲ ਸਬੰਧਤ ਹੈ। ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ, ਯਾਤਰੀ ਆਰਾਮ ਨਾਲ ਸਫਰ ਕਰ ਰਹੇ ਸਨ, ਫਲਾਈਟ ਅਸਮਾਨ ‘ਚ ਸੀ ਅਤੇ ਇਸ ਦੌਰਾਨ ਇਕ ਯਾਤਰੀ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਹ ਅਚਾਨਕ ਉੱਡਦੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਜਦੋਂ ਜਹਾਜ਼ ‘ਚ ਸਵਾਰ ਯਾਤਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਭਿੜ ਗਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ। ਅਜਿਹੇ ‘ਚ ਯਾਤਰੀਆਂ ਨੂੰ ਮਜਬੂਰ ਹੋ ਕੇ ਉਸ ਦੇ ਹੱਥ-ਪੈਰ ਡਕਟ ਟੇਪ ਨਾਲ ਬੰਨ੍ਹਣੇ ਪਏੇ, ਤਾਂ ਜੋ ਉਹ ਦੁਬਾਰਾ ਅਜਿਹੀ ਹਰਕਤ ਨਾ ਕਰ ਸਕੇ। ਬਾਅਦ ‘ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਦੋਸ਼ੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

Total Views: 695 ,
Real Estate