ਪੋਕਲੇਨ, ਜੇ ਸੀ ਬੀ ਅਤੇ ਮਿੱਟੀ ਪੁੱਟਣ ਵਾਲੀ ਮਸ਼ੀਨਰੀ ਸ਼ੰਭੂ ਅਤੇ ਖਨੌਰੀ ਬਾਰਡਰ ਨਾ ਪਹੁੰਚਣ ਦਿੱਤਾ ਜਾਵੇ -DGP ਪੰਜਾਬ

ਹਰਿਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ‘ਤੇ ਪੋਕਲੇਨ ਮਸ਼ੀਨ ਜੇਸੀਬੀ ਮਸ਼ੀਨਾਂ ਨੂੰ ਰੋਕਣ ਲਈ ਕਿਹਾ ਹੈ।ਹਰਿਆਣਾ ਦੇ ਡੀਜੀਪੀ ਨੇ ਕਿਹਾ ਕਿ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਦੀ ਵਰਤੋਂ ਨਾਲ ਸਰਹੱਦ ‘ਤੇ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਹੈ। ਕਿਹਾ ਗਿਆ ਹੈ ਕਿ ਇਨਾਹ ਮਸ਼ੀਨਾਂ ਦੇ ਮਾਲਕਾਂ ਨੂੰ ਮਸ਼ੀਨਾਂ ਦੇਣ ਤੋਂ ਵਰਜਿਆ ਜਾਵੇ ।
ਇਸ ਤੋਂ ਬਾਅਦ ਡੀ ਜੀ ਪੀ ਪੰਜਾਬ ਨੇ ਹੁਕਮ ਦਿੱਤੇ ਹਨ ਕਿ ਕੋਈ ਪੋਕਲੇਨ, ਜੇ ਸੀ ਬੀ ਅਤੇ ਮਿੱਟੀ ਪੁੱਟਣ ਵਾਲੀ ਹਾਈਵੀਂ ਮਸ਼ੀਨਰੀ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਨਾ ਪਹੁੰਚਣ ਦਿੱਤਾ ਜਾਵੇ ।

Total Views: 337 ,
Real Estate