TV ਦੇ ਮਸ਼ਹੂਰ ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ

TV ਦੇ ਮਸ਼ਹੂਰ ਅਦਾਕਾਰ ਰਿਤੂਰਾਜ ਸਿੰਘ ਦਾ 59 ਸਾਲ ਦੀ ਉਮਰੇ ਦੇਹਾਂਤ ਹੋ ਗਿਆ। ਅਦਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਰਿਤੂਰਾਜ ਦੇ ਕਰੀਬੀ ਦੋਸਤ ਅਮਿਤ ਬਹਿਲ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।ਪੇਟ ਦੀ ਸ਼ਿਕਾਇਤ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਸੀ। ਰਾਤ ਕਰੀਬ 12:30 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ। ਰਿਤੂਰਾਜ ਸਿੰਘ ਟੀਵੀ ਸੀਰੀਅਲਾਂ ਦੇ ਨਾਲ-ਨਾਲ ਓਟੀਟੀ ਸ਼ੋਅਜ਼ ਵਿੱਚ ਵੀ ਜਾਣਿਆ-ਪਛਾਣਿਆ ਚਿਹਰਾ ਸੀ। ਉਨ੍ਹਾਂ ‘ਬਨੇਗੀ ਅਪਨੀ ਬਾਤ, ਹਿਟਲਰ ਦੀਦੀ, ਸ਼ਪਥ, ਅਦਾਲਤ, ‘ਦੀਆ ਔਰ ਬਾਤੀ ਹਮ ਵਰਗੇ ਟੀਵੀ ਸੀਰੀਅਲਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ।

Total Views: 205 ,
Real Estate