ਨਾਮਦੇਵ ਸਿੰਘ ਸਿੱਧੂ ਅਜਾਦੀ ਸਮੇਂ ਹੁਕਮਰਾਨਾਂ ਦੀ ਫਿਰਕੂ ਲਹਿਰ ਨਾਲ ,ਲਹਿੰਦੇ ਪੰਜਾਬ ਵਿੱਚ ਪੰਜਾਬੀਆਂ ਦਾ ਹੀ (ਚਾਹੇ ਉਹ ਹਿੰਦੂ ਸੀ, ਚਾਹੇ ਸਿੱਖ ਤੇ ਚਾਹੇ ਮੁਸਲਿਮ) ਘਾਣ ਹੋਇਆ।
ਅਜਾਦੀ ਪਿੱਛੋਂ 1971 ਵਿੱਚ ਭਾਰਤ ਦੇ ਗੁਆਂਢੀ ਦੇਸ਼ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਗੜਬੜ ਤੇ ਸਰਕਾਰ ਦੇ ਜੁਲਮਾਂ ਕਾਰਨ ਉੱਥੋਂ ਦੇ ਨਾਗਰਿਕ ਲੱਖਾਂ ਦੀ ਗਿਣਤੀ ਵਿੱਚ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਏ । ਭਾਰਤ ਨੇ ਉਹਨਾਂ ਨੂੰ ਰੋਟੀ,ਰਿਹਾਇਸ਼ ਤੇ ਸ਼ਰਨ ਦਿੱਤੀ। ਮਾਨਵਵਾਦੀ ਮੁਖੌਟੇ ਨਾਲ ਢੱਕੇ ਚਿਹਰੇ ਵਾਲੀ ਉਸੇ ਪ੍ਰਧਾਨ ਮੰਤਰੀ ( ਇੰਦਰਾ ਗਾਂਧੀ) ਨੇ 1984 ਵਿੱਚ ਉਸੇ ਪੰਜਾਬ ਤੇ ਬਲਿਊ ਸਟਾਰ ਉਪਰੇਸ਼ਨ ਕਰਕੇ ਉਸੇ ਹੀ ਪੰਜਾਬ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਿਸ ਮੂਹਰੇ ਲੇਹਲੜੀਆਂ ਕੱਢ ਕੇ ਭਾਰਤ ਦੇ ਖਾਲੀ ਅੰਨ ਭੰਡਾਰ ਭਰਨ ਲਈ ਉਤਸ਼ਾਹਿਤ ਕੀਤਾ ਸੀ।
ਸ੍ਰੀ ਲੰਕਾ ਦੀ ਤਾਮਿਲ ਸਮੱਸਿਆ ਵੇਲੇ ਮੌਕੇ ਦੀ ਰਾਜੀਵ ਗਾਂਧੀ ਦੀ ਸਰਕਾਰ ਨੇ ਲੰਕਾ ਤੋਂ ਆਏ ਤਾਮਿਲ ਹਜਾਰਾਂ ਤਾਮਿਲ ਸ਼ਰਨਾਰਥੀਆਂ ਨੂੰ ਦੇਸ਼ ਚ ਪਨਾਹ ਦਿੱਤੀ।
ਬੰਗਲਾਦੇਸ਼ ਵਿੱਚ 1971 ਵਿੱਚ ਮੁਕਤੀ ਵਹਿਨੀ ਤੇ ਲੰਕਾ ਵਿੱਚ ਇੰਡੀਅਨ ਪੀਸ ਕੀਪਿੰਗ ਫੋਰਸ ਮਨੁਖੀ ਅਧਿਕਾਰ ਦੇ ਮਖੌਟੇ ਹੇਠ ਇਹਨਾਂ ਦੇਸ਼ਾਂ ਵਿੱਚ ਭੇਜੀ ਗਈ।
ਭਾਜਪਾ ਦੀ ਸਰਕਾਰ ਆਈ। ਮਿਆਂਮਾਰ (ਬਰਮਾਂ) ਵਿੱਚ ਗੜਬੜ ਸਮੇਂ ਵੀ ਲੱਖਾਂ ਰੋਹੰਗੀਆ ਮੁਸਲਮਾਨ ਭਾਰਤ ਵਿੱਚ ਗੈਰ ਕਾਨੂੰਨੀ ਘੁਸੇ।
ਬੰਗਲਾਦੇਸ਼, ਲੰਕਾ, ਮਿਆਂਮਾਰ ਵਿੱਚ ਭਾਰਤ ਵਿੱਚ ਘੁਸਣ ਵਾਲੇ ਲੋਕ ਨਾਂ ਤਾਂ ਭਾਰਤ ਨਾਲ ਕੋਈ ਸਬੰਧ ਸੀ ਤੇ ਨਾਂ ਹੀ ਭਾਰਤ ਲਈ ਲਾਭਦਾਇਕ, ਸਗੋਂ ਵਰਤਮਾਨ ਤੇ ਭਵਿੱਖ ਲਈ ਗੈਰਕਾਨੂੰਨੀ ਬੋਝ ਹਨ ਭਾਰਤ ਤੇ ਫਿਰ ਵੀ ਉਹਨਾਂ ਤੇ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਨਾਂ ਤਾਂ ਸੜਕਾਂ ਵਿੱਚ ਕਿੱਲਾਂ ਗੱਡੀਆਂ, ਨਾ ਦੇਸ਼ ਦੀ ਸਰਹੱਦ ਸੀਲ ਕੀਤੀ, ਨਾਂ ਦਿੱਲੀ ਆਉਣ ਤੋਂ ਰੋਕਣ ਲਈ ਗੋਲੇ ਸੁੱਟੇ, ਨਾਂ ਗੋਲੀ ਚਲਾਈ, ਨਾਂ ਲਾਠੀਚਾਰਜ ਕੀਤਾ ਨਾ ਕੋਈ ਪਰਚਾ ਦਰਜ ਕੀਤਾ , ਸਗੋਂ ਗੈਰਕਾਨੂੰਨੀ ਵੋਟ ਬੈਂਕ ਬਨਾਉਣ ਲਈ ਮਗਰਮੱਛ ਵਾਲੀ ਚੁੱਪ ਧਾਰ ਲਈ।
ਦੂਜੇ ਪਾਸੇ ਦੇਸ਼ ਦੀ ਖੜਗ ਭੁਜਾ ਜਾਣੇ ਜਾਂਦੇ ਪੰਜਾਬ ਅਤੇ ਹਰਿਆਣਾ ਵਿੱਚਕਾਰ ਪੱਕੇ ਬਾਰਡਰ ਵਾਂਗ ਤਾਰਾਂ ਲਾ ਦਿੱਤੀਆਂ ਤੇ ਸੜਕਾਂ ਤੇ ਵੱਡੀਆਂ ਰੋਕਾਂ ਲਾ ਦਿਤੀਆਂ ਤਾਂ ਜੋ ਕਿਸਾਨਾ ਨੂੰ ਪੰਜਾਬ- ਹਰਿਆਣਾ ਵਿੱਚ ਵੰਡ ਕੇ ਪਾੜਨ ਦੀ ਕੋਸ਼ਿਸ ਕੀਤੀ ਜਾਵੇ । ਪੰਜਾਬ ਦੇ ਕਿਸਾਨ ਨੂੰ ਦਬਾਉਣ ਲਈ ਭਾਜਪਾ ਸਰਕਾਰਾਂ ਨੇ ਹਰ ਉਹ ਕਾਰਵਾਈ ਕੀਤੀ ਜਿਹੜੀ ਕਿਸੇ ਦੁਸ਼ਮਣ ਦੇਸ਼ ਦੀ ਫੌਜ ਵੱਲੋਂ ਕੀਤੀ ਜਾਂਦੀ ਹੈ। ਭਾਰਤੀ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਤੋਂ ਰੋਕਣ ਲਈ ਕਿੱਲ ਵੀ ਗੱਡੇ ਗਏ, ਸੜਕਾਂ ਵੀ ਪੁੱਟੀਆਂ ਗਈਆਂ, ਬੈਰੀਕੇਡ ਵੀ ਲਾਏ, ਤਾਰਾਂ ਵੀ ਲਗਾਈਆਂ ਗਈਆਂ, ਅੱਥਰੂ ਗੈਸ ਦੇ ਗੋਲੇ ਵੀ ਸੁਟੇ, ਡਰੋਨਾਂ ਰਾਹੀਂ ਬੰਬ ਵੀ ਸੁੱਟੇ, ਲਾਠੀਚਾਰਜ ਵੀ ਕੀਤਾ ਤੇ ਫਿਰਕੂ ਪ੍ਰਚਾਰ ਵੀ ਕੀਤਾ।
ਕਿਸਾਨ, ਕਿਸਾਨ ਹੈ । ਪੰਜਾਬ ਦਾ ਹੋਵੇ, ਚਾਹੇ ਹਰਿਆਣਾ ਦਾ। ਜੇ ਪੰਜਾਬ ਦੇ ਕਿਸਾਨ ਦੀ ਹਿੱਕ ਤੇ ਗੋਲੀ ਮਾਰੇਗੇ ਤਾਂ ਉਸਦਾ ਦਰਦ ਹਰ ਕਿਸਾਨ ਦੀ ਛਾਤੀ ਵਿੱਚ ਹੋਵੇਗਾ, ਇਥੋਂ ਤੱਕ ਕਿ ਸਾਰੇ ਸੰਸਾਰ ਦੇ ਹਰ ਕਿਸਾਨ ਇਸਦਾ ਦਰਦ ਮਹਿਸੂਸ ਕਰੇਗਾ।
ਜੁਲਮ ਚਾਹੇ ਵਿਦੇਸ਼ੀ ਸਰਕਾਰ ਕਰੇ ਜਾਂ ਲੋਕਤੰਤਰ ਦੇ ਮੁਖੌਟੇ ਚ ਛੁਪੀ ਹੋਈ ਕਾਰਪੋਰੇਟਾਂ ਦੀ ਜ਼ਰ-ਖਰੀਦ ਸਰਕਾਰ ; ਕਿਸਾਨ ਨੇ ਕਿਸੇ ਨੂੰ ਨਾਂ ਬਖਸ਼ਿਐ ਨਾ ਹੀਂ ਬਖਸ਼ੇਗਾ। ਕਿਸਾਨ ਨੂੰ ਖੇਤਾਂ ਚੋਂ ਨਿਕਲਣ ਲਈ ਮਜਬੂਰ ਕਰਨਾ ਦੇਸ਼ ਲਈ ਵੀ ਖਤਰਨਾਕ ਹੈ, ਬੀਜੇਪੀ ਲਈ ਵੀ ਤੇ ਕਾਰਪੋਰੇਟ ਘਰਾਣਿਆਂ ਲਈ ਵੀ।
ਸੰਭੂ ਅਤੇ ਖਨੌਰੀ ਬਾਰਡਰਾਂ ਤੇ ਵਾਪਰੇ ਮੰਦਭਾਗੇ ਹੇਠਲੇ ਦ੍ਰਿਸ਼ ਕਿਸੇ ਦੁਸ਼ਮਣ ਦੇਸ ਦੀ ਫੌਜ ਵਾਲੇ ਵਰਤਾਰੇ ਵਾਲੇ ਹਨ
Total Views: 369 ,
Real Estate












