ਅੰਮ੍ਰਿਤਸਰ : ਜੇਲ੍ਹ ਵਿੱਚੋਂ ਮਿਲੇ 45 ਮੋਬਾਈਲ , 31 ਸਿਮ ਅਤੇ 200 ਪੈਕੇਟ ਬੀੜੀਆਂ

ਜੇਲ੍ਹਾਂ ਵਿੱਚ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਤੋੜਨ ‘ਚ ਪੰਜਾਬ ਸਰਕਾਰ ਨਾਕਾਮ ਹੈ। ਅਪਰਾਧੀ ਜੇਲ੍ਹ ਵਿੱਚੋਂ ਆਪਣਾ ਨੈੱਟਵਰਕ ਚਲਾ ਰਹੇ ਹਨ , ਪਰ ਇਹਨਾ ਨੂੰ ਕਾਬੂ ਪਾਉਣਾ ਔਖਾ ਹੈ। ਅੱਜ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋ ਚੈਕਿੰਗ ਦੌਰਾਨ 45 ਮੋਬਾਈਲ ਫੋਨ ਬਰਾਮਦ ਕੀਤੇ ਗਏ । ਥਾਣਾ ਇਸਲਾਮਾਬਾਦ ਪੁਲਿਸ ਵੱਲੋਂ 46 ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ । ਇਹਨਾ ਵਿੱਚੋਂ 36 ਕੈਦੀ ਅੰਮ੍ਰਿਤਸਰ ਦੇ ਨਿਵਾਸੀ ਹਨ। 6 ਤਰਨਤਾਰਨ ਨਾਲ ਸਬੰਧਿਤ ਹਨ ਜਦਕਿ ਦੋ ਮੋਗਾ ਨਾਲ ਸਬੰਧਿਤ ਹਨ।
ਇਹਨਾ ਕੋਲੋਂ 25 ਟੱਚ ਫੋਨ ਅਤੇ 20 ਕੀਪੈਡ ਵਾਲੇ ਫੋਨ ਮਿਲੇ ਹਨ। ਇਸ ਤੋਂ ਬਿਨਾ ਫੋਨ ਚਾਰਜਰ ਅਤੇ ਟਾਰਚ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ 200 ਬੰਡਲ ਬੀੜੀਆ, 16 ਪੈਕੇਟ ਤੰਬਾਕੂ , 10 ਪੈਕੇਟ ਕੁਲਿਪ , 4 ਸਪਰਿੰਗ ਹੀਟਰ , 31 ਸਿਮ ਬਰਾਮਦ ਕੀਤਾ ਹਨ।

 

Total Views: 413 ,
Real Estate