ਡਿਬਰੂਗੜ੍ਹ ਜੇਲ੍ਹ : ਅੰਮ੍ਰਿਤਪਾਲ ਸਿੰਘ ਦੀ ਬੈਰਕ ‘ਚੋਂ ਮੋਬਾਈਲ ਫੋਨ ਤੇ ਹੋਰ ਉਪਕਰਣ ਮਿਲਣ ਦਾ ਦਾਅਵਾ

ਐਨਐਸਏ ਅਧੀਨ ਗ੍ਰਿਫ਼ਤਾਰ ਕਰਕੇ ਡਿਬਰੂਗੜ੍ਹ ਜੇਲ੍ਹ ‘ਚ ਬੰਦ ‘ਵਾਰਿਸ ਪੰਜਾਬ ਦੇ’ ਮੁੱਖੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਬੈਰਕ ਵਿੱਚੋਂ ਜੇਲ੍ਹ ਪ੍ਰਸ਼ਾਸਨ ਨੇ ਇਲੈਕਟ੍ਰੋਨਿਕ ਗੈਜੇਟਸ ਮਿਲਣ ਦਾ ਦਾਅਵਾ ਕੀਤਾ ਹੈ ।
ਡੀਜੇਪੀ ਅਸਮ ਜੇਪੀ ਸਿੰਘ ਨੇ ਖੁਦ ਇਸਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ । ਪੁਲਿਸ ਮੁਤਾਬਿਕ ਉਹਨਾਂ ਨੂੰ ਐਨਐਸਏ ਸੈੱਲ ਵਿੱਚ ਅਪਰਾਧਿਕ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਸੀ।
ਜੇਪੀ ਸਿੰਘ ਨੇ ਕਿਹਾ ਪੁਲਿਸ ਨੇ ਇਸ ਮਗਰੋਂ ਸੀਸੀਟੀਵੀ ਕੈਮਰੇ ਲਗਾ ਦਿੱਤੇ ਸਨ। ਪਰ ਅਣਅਧਿਕਾਰਤ ਗਤੀਵਿਧੀਆਂ ਜਾਰੀ ਰਹੀਆਂ ਤਾਂ ਪੁਲਿਸ ਨੇ ਇਸ ਸੈੱਲ ਦੀ ਤਲਾਸ਼ੀ ਲਈ ਤਾਂ ਐਨਐਸਏ ਸੈੱਲ ਵਿੱਚੋਂ ਸਿਮ , ਮੋਬਾਈਲ, ਕੀਪੈੱਡ ਫੋਨ, ਕੀ ਬੋਰਡ ਨਾਲ ਟੀਵੀ ਰਿਮੋਟ , ਪੈੱਨ ਡਰਾਈਵ, ਬਲੂਟੁੱਥ ਹੈਡਫੋਨ ਅਤੇ ਸਪੀਕਰ ਬਰਾਮਦ ਹੋਏ । ਇਸ ਨਾਲ ਹੀ ਇੱਕ ਸਪਾਈਕੈਮ ਪੈੱਨ ਅਤੇ ਸਮਾਰਟ ਘੜੀ ਵੀ ਮਿਲੀ ਹੈ।
ਇਹ ਉਹੀ ਸੈੱਲ ਹੈ ਜਿੱਥੇ ਅਮ੍ਰਿੰਤਪਾਲ ਸਿੰਘ ਅਤੇ ਸਾਥੀਆਂ ਨੂੰ ਰੱਖਿਆ ਗਿਆ ਹੈ।

Total Views: 287 ,
Real Estate