
ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਮੱਧਪ੍ਰਦੇਸ ਤੋਂ ਹੀ ਸਿੰਧੀਆ ਵਾਂਗ ਕਾਂਗਰਸ ਦਾ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੀ ਆਪਣੇ ਮੁੰਡੇ ਨਕੁਲ ਨਾਥ ਨਾਲ ਭਾਜਪਾ ‘ਚ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਕਮਲਨਾਥ ਦੇ ਨਾਲ ਕਾਂਗਰਸ ਦੇ 10 ਵਿਧਾਇਕ ਅਤੇ ਸੰਸਦ ਦੇ ਦੋ ਮੇਅਰ ਵੀ ਭਾਜਪਾ ‘ਚ ਸ਼ਾਮਲ ਹੋ ਜਾਣ ਦੀਆਂ ਖਬਰਾਂ ਹਨ। ਕਮਲਨਾਥ ਐਤਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਸਕਦਾ। ਇਨ੍ਹਾਂ ਅਟਕਲਾਂ ਦੇ ਵਿਚਕਾਰ ਕਾਂਗਰਸ ਨੇਤਾ ਕਮਲਨਾਥ ਸ਼ਨੀਵਾਰ ਦੁਪਹਿਰ ਨੂੰ ਦਿੱਲੀ ਪਹੁੰਚਿਆ। ਇਸੇ ਦੌਰਾਨ ਕਮਲਨਾਥ ਦੇ ਦਿੱਲੀ ਵਿਚਲੇ ਘਰ ਦੀ ਸੁਰੱਖਿਆ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
Total Views: 133 ,
Real Estate



















