ਪੂਤਿਨ ਦੇ ਕੱਟੜ ਵਿਰੋਧੀ ਦੀ ਜੇਲ੍ਹ ’ਚ ਮੌਤ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕੱਟੜ ਵਿਰੋਧੀ ਨੇਤਾ ਅਲੈਕਸੀ ਨਵਾਲਨੀ, ਜਿਸ ਨੂੰ ਸਰਕਾਰ ਵਿੱਚ ਭ੍ਰਿਸ਼ਟਾਚਾਰ ਅਤੇ ਕਰੈਮਲਿਨ ਵਿਰੋਧੀ ਮੁਜ਼ਾਹਰਿਆਂ ਲਈ ਜਾਣਿਆ ਜਾਂਦਾ ਸੀ, ਦੀ ਜੇਲ੍ਹ ਵਿੱਚ ਮੌਤ ਹੋ ਗਈ। ਨਵਾਲਨੀ 47 ਸਾਲਾਂ ਦਾ ਸੀ ਅਤੇ ਉਹ ਵੱਖਵਾਦ ਅਤੇ ਕੱਟੜ ਵਿਚਾਰਧਾਰਾ ਦੇ ਦੋਸ਼ ਹੇਠ 19 ਸਾਲ ਕੈਦ ਦੀ ਸਜ਼ਾ ਭੁਗਤ ਰਿਹਾ। ਸੰਘੀ ਜੇਲ੍ਹ ਸੇਵਾ (ਐੱਫਪੀਐੱਸ) ਨੇ ਕਿਹਾ ਕਿ ਅਲੈਕਸੀ ਨਵਾਲਨੀ ਨੂੰ ਅੱਜ ਟਹਿਲਣ ਮਗਰੋਂ ਸਿਹਤ ਸਬੰਧੀ ਸਮੱਸਿਆ ਮਹਿਸੂਸ ਹੋਈ ਅਤੇ ਉਹ ਬੇਸੁਰਤ ਹੋ ਗਿਆ। ਨਵਾਲਨੀ ਦੀ ਮਦਦ ਲਈ ਐਂਬੂਲੈਂਸ ਬੁਲਾਈ ਗਈ ਪਰ ਉਸ (ਨਵਾਲਨੀ) ਦੀ ਮੌਤ ਹੋ ਗਈ। ਐੱਫਪੀਐੱਸ ਨੇ ਕਿਹਾ ਕਿ ਮੌਤ ਦੇ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ।

Total Views: 191 ,
Real Estate