ਪਾਤੜਾਂ ਦੇ ਨਿਆਲ ਬਾਈਪਾਸ ਉਤੇ ਬੀਤੀ ਰਾਤ 11:00 ਦੇ ਲਗਭਗ ਲੱਖਾ ਸਿਧਾਣਾ ਅਤੇ ਕੁਝ ਹੋਰ ਨੌਜਵਾਨਾਂ ਵਿਚ ਤਕਰਾਰ ਹੋ ਗਈ। ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਅਤੇ ਉਸੇ ਦੌਰਾਨ ਫਾਇਰਿੰਗ ਹੋਈ। ਦੋਸ਼ ਲੱਗ ਰਹੇ ਹਨ ਕਿ ਘਿਰਿਆ ਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਹੈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਲੱਖੇ ਨੂੰ ਘੇਰਿਆ ਹੋਇਆ ਹੈ। ਬਹਿਸ ਤੋਂ ਬਾਅਦ ਝਗੜਾ ਵਧ ਗਿਆ। ਇਸ ਤੋਂ ਬਾਅਦ ਲੱਖਾ ਉਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਕੁਝ ਨੌਜਵਾਨ ਡਾਗਾਂ ਨਾਲ ਅੱਗੇ ਵਧਦੇ ਹਨ। ਇਸ ਦੌਰਾਨ ਲਗਾਤਾਰ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਹੈ।
ਲੱਖਾ ਸਿਧਾਣਾ ਖਨੌਰੀ ਬਾਰਡਰ ਉਤੇ ਕਿਸਾਨਾਂ ਦੇ ਸਮਰਥਨ ਵਿਚ ਪੁੱਜਾ ਸੀ। ਇਸ ਦੌਰਾਨ ਰਾਹ ਵਿਚ ਕੁਝ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਧਰਨੇ ਵਿਚ JCB ਨੂੰ ਲੈ ਕੇ ਇਹ ਤਕਰਾਰ ਹੋਈ, ਇਸੇ ਦੌਰਾਨ ਫਾਇਰਿੰਗ ਹੋਈ ਦੱਸੀ ਜਾ ਰਹੀ ਹੈ। ਲੱਖਾ ਸਿਧਾਣਾ ਦੇ ਸਾਥੀਆਂ ਅਨੁਸਾਰ ਕੁਝ ਲੋਕ ਸ਼ਰਾਬ ਪੀਤੀ ਵਿੱਚ ਵਿਵਾਦ ਖੜ੍ਹਾ ਕਰਨ ਲੱਗੇ ਸਨ ਤੇ ਸਾਡੇ ਹਮਲਾ ਵੀ ਕੀਤਾ।
ਲੱਖਾ ਸਿਧਾਣਾ ਨਾਲ ਨੌਜਵਾਨਾਂ ਦੀ ਤਿੱਖੀ ਬਹਿਸ, ਫਾਇਰਿੰਗ
Total Views: 241 ,
Real Estate



















