ਕੈਨੇਡਾ ਦੇ ਐਲਬਰਟਾ ਸੂਬੇ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਕਸਬੇ ਨਾਲ ਸਬੰਧਤ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਸ਼ਨਾਖਤ ਤਰੁਨਦੀਪ ਸਿੰਘ ਸੰਧੂ ਵਜੋਂ ਕੀਤੀ ਗਈ ਹੈ ਜੋ ਟਰੱਕ ਚਲਾਉਂਦਾ ਸੀ ਅਤੇ ਪਰਿਵਾਰ ਸਮੇਤ ਕੈਲਗਰੀ ਰਹਿ ਰਿਹਾ ਸੀ। ਤਰੁਨਦੀਪ ਸਿੰਘ ਸੰਧੂ ਪਿਛਲੇ ਦਿਨੀ ਇਕ ਗੈਸ ਸਟੇਸ਼ਨ ‘ਤੇ ਰੁਕਿਆ ਅਤੇ ਟਰੱਕ ਵਿਚ ਤੇਲ ਪਵਾਉਣ ਦੌਰਾਨ ਪਤਨੀ ਨਾਲ ਫੋਨ ‘ਤੇ ਗੱਲ ਕਰਨ ਲੱਗਾ ਪਰ ਇਸ ਮਗਰੋਂ ਅਚਾਨਕ ਉਸ ਦਾ ਫੋਨ ਬੰਦ ਆਉਣ ਲੱਗਾ। ਬਾਅਦ ਵਿਚ ਪਤਾ ਲੱਗਾ ਕਿ ਉਹ ਇਸ ਦੁਨੀਆਂ ਵਿਚ ਨਹੀਂ ਰਿਹਾ।
Total Views: 472 ,
Real Estate


















