ਟੋਰਾਂਟੋ( ਬਲਜਿੰਦਰ ਸੇਖਾ ) ਕਨੇਡਾ ਵਿੱਚ ਬੀਤੇ ਸਮੇਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਵਧਣ ਤੋਂ ਬਾਅਦ ਹੁਣ ਕੈਨੇਡਾ ਦੇ ਨਾਮਵਰ ਵਿਦਿਅਕ ਅਦਾਰਿਆਂ ਵੱਲੋਂ ਇੰਟਰਨੈਸ਼ਨਲ ਸਟੂਡੈਂਟਸਤੋਂ ਕ੍ਰਿਮੀਨਲ ਰਿਕਾਰਡ ਚੈੱਕ ਦਾ ਸਰਟੀਫਿਕੇਟ ਲੈਣਾ ਸ਼ੁਰੂ ਕੀਤਾ ਗਿਆ ਹੈ । ਜਿਸ ਦੇ ਸਿੱਟੇ ਵਜੋਂ ਸੂਬੇ ਵਿੱਚ ਪੁਲਿਸ ਦੇ ਕਸਟਮਰ ਸਰਵਿਸ ਯੁਨਿਟ ਰੁੱਝੇ ਹੋਏ ਹਨ। ਓਨਟਾਰੀਓ ਸੂਬੇ ਦੀ ਪੀਲ ਪੁਲਿਸ ਵਲੋਂ ਸਰਟੀਫਿਕੇਟ ਜਾਰੀ ਕਰਨ ਨੂੰ ਇਕ ਮਹੀਨੇ ਦਾ ਸਮਾਂ ਆਮ ਲੱਗ ਰਿਹਾ ਹੈ।
ਪਿਛਲੇ ਮਹੀਨੇ ਤੋਂ ਕਨੇਡਾ ਵਿੱਚ ਅੰਤਰਾਸਟਰੀ ਸਟੂਡੈਂਟਾਂ ਤੇ ਤਕੜਾ ਸਿਕੰਜਾ ਕੱਸਿਆ ਜਾ ਰਿਹਾ ਹੈ ।ਕਿਰਮੀਨਲ ਰਿਕਾਰਡ ਹੋਣ ਤੇ ਸਟੂਡੈਂਟਾਂ ਕੰਮ ਲੱਭਣ , ਦਾਖਲਾ ਲੈੱਣ ਤੇ ਕਨੇਡਾ ਵਿੱਚ ਪੱਕੇ ਹੋਣ ਦੀ ਮੁਸੀਬਤ ਆ ਸਕਦੀ ਹੈ ।
Total Views: 225 ,
Real Estate


















