YouTube ਤੋਂ ਦੇਖ ਕੇ ATM ਲੁੱਟਣ ਦੀ ਕੋਸ਼ਿਸ ਕਰਨ ਵਾਲੇ ਪੁਲਿਸ ਨੇ ਫੜੇ

ਯੂ-ਟਿਊਬ ਤੋਂ ਦੇਖ ਕੇ ਏਟੀਐੱਮ ਲੁੱਟਣ ਦੀ ਕੋਸ਼ਿਸ ਕਰਨ ਵਾਲੇ ਲੁਟੇਰੇ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ । ਪਟਿਆਲਾ ਦੇ 24 ਨੰਬਰ ਫਾਟਕ ਨੇੜੇ ਏਟੀਐੱਮ ਨੂੰ ਲੁੱਟਣ ਦੀ ਕੋਸ਼ਿਸ ਕਰਨ ਵਾਲੇ ਗਿਰੋਹ ਨੂੰ ਦੋ ਦਿਨਾਂ ’ਚ ਹੀ ਕਾਬੂ ਕਰਕੇ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ ਹੈ। 31 ਜਨਵਰੀ ਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ 24 ਨੰਬਰ ਫਾਟਕ ਨੇੜੇ ਐੱਸਬੀਆਈ ਬੈਂਕ ਦਾ ਏਟੀਐੱਮ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ ਕੀਤੀ ਗਈ ਸੀ ਪ੍ਰੰਤੂ ਨਾਕਾਮ ਰਹਿਣ ਕਾਰਨ ਕੈਸ਼ ਦੀ ਲੁੱਟ ਹੋਣ ਤੋਂ ਬਚਾਅ ਹੋ ਗਿਆ ਸੀ , ਜਿਸ ਸਬੰਧੀ ਪੁਲਿਸ ਪਾਰਟੀ ਨੇ ਮਾਮਲੇ ਦੀ ਪੜਤਾਲ ਕਰਦਿਆਂ ਗੁਰਪਿਆਰ ਸਿੰਘ , ਜਸਵਿੰਦਰ ਸਿੰਘ,ਮਾਨਵ ਨੂੰ ਗ੍ਰਿੁਫਤਾਰ ਕੀਤਾ ਗਿਆ ਹੈ। ਨੋਜਵਾਨਾਂ ਨੇ ਪੁਲਿਸ ਕੋਲ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਯੂ-ਟਿਊਬ ਤੋਂ ਦੇਖ ਕੇ ਏਟੀਐੱਮ ਕੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

Total Views: 618 ,
Real Estate