ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਰਵੋਤਮ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਬਸਪਾ ਨੇ ਭਾਰਤ ਸਰਕਾਰ ਤੋਂ ਪਾਰਟੀ ਦੇ ਮੋਢੀ ਮਰਹੂਮ ਕਾਂਸ਼ੀ ਰਾਮ ਨੂੰ ਛੇਤੀ ਤੋਂ ਛੇਤੀ ‘ਭਾਰਤ ਰਤਨ’ ਦੇਣ ਦੀ ਮੰਗ ਕੀਤੀ ਹੈ। ਬਸਪਾ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ‘ਐਕਸ’ ’ਤੇ ਲਿਖਿਆ, ‘‘ਭਾਰਤ ਸਰਕਾਰ ਦੇਸ਼ ਦੇ ਕਰੋੜਾਂ ਦਲਿਤਾਂ, ਲੁੱਟੇ ਜਾਣ ਵਾਲਿਆਂ ਅਤੇ ਘੱਟ ਗਿਣਤੀ ਸਮਾਜ ਨੂੰ ਸਿਆਸੀ ਤਾਕਤ ਦੇਣ ਵਾਲੇ, ਸਮਾਜਿਕ ਤਬਦੀਲੀ ਦੇ ਮਹਾਨ ਆਗੂ ਮਾਣਯੋਗ ਕਾਂਸ਼ੀ ਰਾਮ ਸਾਹਬ ਨੂੰ ਛੇਤੀ ਤੋਂ ਛੇਤੀ ‘ਭਾਰਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕਰੇ।’’
Total Views: 509 ,
Real Estate
















