ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) (ਜੇਡੀਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਤਿੰਨ ਸਾਲ ਤੋਂ ਘੱਟ ਸਮੇਂ ਬਾਅਦ ਆਪਣਾ ਦੂਜਾ ਵੱਡਾ ਸਿਆਸੀ ਉਲਟ ਫੇਰ ਕਰਕੇ ਭਲਕੇ 28 ਜਨਵਰੀ ਨੂੰ ਸਵੇਰ ਤੱਕ ਅਸਤੀਫਾ ਦੇ ਸਕਦੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਨੇੜਲੇ ਸੂਤਰ ਨੇ ਦਿੱਤੀ। ਸੂਤਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਪੀਟੀਆਈ ਨੂੰ ਦੱਸਿਆ ਕਿ ਨਿਤੀਸ਼ ਦੇ ਅੱਜ ਦੇਰ ਰਾਤ ਤੱਕ ਅਸਤੀਫਾ ਦੇਣ ਦੀ ਸੰਭਾਵਨਾ ਹੈ ਪਰ ਅਜਿਹਾ ਲਾਜ਼ਮੀ ਤੌਰ ’ਤੇ ਭਲਕੇ ਸਵੇਰ ਤੱਕ ਹੋ ਜਾਵੇਗਾ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਨਿਤੀਸ਼ ਦੇ ਗੱਠਜੋੜ ਤੋੜਨ ਤੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ’ਚ ਸ਼ਾਮਲ ਹੋਣ ਦੀ ਸਥਿਤੀ ’ਚ ਅਗਲੀ ਰਣਨੀਤੀ ਅਪਣਾਉਣ ਲਈ ਮੰਥਨ ਕਰਨ ’ਚ ਜੁਟੇ ਹੋਏ ਹਨ। ‘ਆਪਣਾ ਅਸਤੀਫਾ ਸੌਂਪਣ ਤੋਂ ਪਹਿਲਾਂ ਨਿਤੀਸ਼ ਵਿਧਾਇਕ ਦਲ ਦੀ ਇੱਕ ਰਵਾਇਤੀ ਮੀਟਿੰਗ ਕਰਨਗੇ।’ ਮੌਜੂਦਾ ਘਟਨਾਕ੍ਰਮ ਦੇ ਮੱਦੇਨਜ਼ਰ ਸਕੱਤਰੇਤ ਜਿਹੇ ਸਰਕਾਰੀ ਦਫ਼ਤਰ ਐਤਵਾਰ ਨੂੰ ਦਿਨ ਦੌਰਾਨ ਖੁੱਲ੍ਹੇ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਭਾਜਪਾ ਦੀ ਹਮਾਇਤ ਨਾਲ ਨਵੀਂ ਸਰਕਾਰ ਦਾ ਗਠਨ ਕੀਤਾ ਜਾ ਸਕੇ।
ਬਿਹਾਰ ਵਿੱਚ ਅੱਜ ਵੱਡੇ ਸਿਆਸੀ ਉਲਟਫੇਰ ਦੀ ਤਿਆਰੀ
Total Views: 202 ,
Real Estate


















