
ਅਯੁੱਧਿਆ ‘ਚ ਭਗਵਾਨ ਰਾਮ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਆ ਰਹੇ ਹਨ ਅਤੇ ਮੰਦਰ ਵਿਚ ਖੁੱਲ੍ਹੇ ਦਿਲ ਨਾਲ ਦਾਨ ਵੀ ਕਰ ਰਹੇ ਹਨ। ਰਾਮ ਭਗਤਾਂ ਨੇ ਰਾਮਲੱਲਾ ‘ਤੇ ਪੈਸਿਆਂ ਦਾ ਮੀਂਹ ਵਰ੍ਹਾ ਦਿੱਤਾ ਹੈ। ਰਾਮ ਮੰਦਰ ਲਈ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਚੰਦਾ ਆ ਰਿਹਾ ਹੈ। ਭਗਤਾਂ ਨੇ ਰਾਮਲੱਲਾ ਨੂੰ ਅਰਬਪਤੀ ਬਣਾ ਦਿੱਤਾ ਹੈ। ਰਾਮ ਭਗਤ ਰਾਮਲੱਲਾ ਦੇ ਦਰਬਾਰ ਵਿੱਚ ਖੁੱਲ੍ਹੇਆਮ ਦਾਨ ਕਰ ਰਹੇ ਹਨ। ਆਨਲਾਈਨ ਅਤੇ ਆਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਰਾਮ ਮੰਦਰ ਲਈ ਦਾਨ ਲਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਰਾਮਲੱਲਾ ਦਰਸ਼ਨ ਦੇ ਪਹਿਲੇ ਦਿਨ 2 ਕਰੋੜ 90 ਲੱਖ ਰੁਪਏ, 24 ਜਨਵਰੀ ਨੂੰ 2 ਕਰੋੜ 43 ਲੱਖ ਰੁਪਏ, 25 ਜਨਵਰੀ ਨੂੰ 8 ਲੱਖ 50 ਹਜ਼ਾਰ ਰੁਪਏ ਅਤੇ ਗਣਤੰਤਰ ਦਿਵਸ 26 ਜਨਵਰੀ ਨੂੰ 1 ਕਰੋੜ 15 ਲੱਖ ਰੁਪਏ ਦਾਨ ਕੀਤੇ ਗਏ ਸਨ। ਇਸ ਹਿਸਾਬ ਨਾਲ 4 ਦਿਨਾਂ ‘ਚ ਕੁੱਲ 7 ਕਰੋੜ 8 ਲੱਖ ਰੁਪਏ ਦਾਨ ਮਿਲਿਆ।
Total Views: 221 ,
Real Estate


















