ਅਯੁੱਧਿਆ ‘ਚ ਰਾਮ ਮੰਦਰ ਲਈ ਦੇਸ਼ ਭਰ ‘ਚ ਪ੍ਰਚਾਰ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਸ਼ਾਮਲ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ 96 ਸਾਲਾ ਅਡਵਾਨੀ ਦੀ ਸਿਹਤ ਅਤੇ ਅਤਿ ਦੀ ਠੰਢ ਕਾਰਨ ਕੀਤਾ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਵਿਸ਼ਵ ਹਿੰਦੂ ਪਰੀਿਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਦੇ ਨਾਲ ਆਰਐੱਸਐੱਸ ਦੇ ਨੇਤਾ ਕ੍ਰਿਸ਼ਨ ਗੋਪਾਲ ਅਤੇ ਰਾਮ ਲਾਲ ਨੇ ਅਡਵਾਨੀ ਦੇ ਘਰ ਜਾ ਕੇ ਉਨ੍ਹਾਂ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਦਿੱਤਾ ਸੀ। ਵੀਐੱਚਪੀ ਨੇਤਾ ਆਲੋਕ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਅਡਵਾਨੀ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਖਰਾਬ ਮੌਸਮ ਕਾਰਨ ਅਡਵਾਨੀ ਨੇ ਆਖਰੀ ਸਮੇਂ ‘ਤੇ ਆਪਣਾ ਅਯੁੱਧਿਆ ਦੌਰਾ ਪ੍ਰੋਗਰਾਮ ਰੱਦ ਕਰ ਦਿੱਤਾ।
Total Views: 135 ,
Real Estate



















