ਰੂਸ ਦਾ ਜਹਾਜ਼ ਹਾਦਸਾਗ੍ਰਸਤ

ਰੂਸ ਦਾ ਇਕ ਨਿਜੀ ਜਹਾਜ਼ ਅਫ਼ਗਾਨਿਸਤਾਨ ਦੇ ਦੂਰ ਦੁਰੇਡੇ ਇਕ ਪੇਂਡੂ ਇਲਾਕੇ ’ਚ ਦੁਰਘਟਨਾਗ੍ਰਸਤ ਹੋ ਗਿਆ। ਜਹਾਜ਼ ’ਚ ਛੇ ਲੋਕ ਸਵਾਰ ਸੀ। ਜਹਾਜ਼ ਇਕ ਐਂਬੂਲੈਂਸ ਉਡਾਣ ਦੇ ਤੌਰ ’ਤੇ ਭਾਰਤ ਦੇ ਗਯਾ ਤੋਂ ਤਾਸ਼ਕੰਦ ਦੇ ਰਸਤੇ ਮਾਸਕੋ ਜਾ ਰਿਹਾ ਸੀ। ਬਚਾਅ ਟੀਮਾਂ ਨੂੰ ਦੁਰਘਟਨਾ ਸਥਾਨ ’ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ’ਚ ਚਾਲਕ ਦਲ ਦੇ ਚਾਰ ਮੈਂਬਰ ਅਤੇ ਦੋ ਯਾਤਰੀ ਸਵਾਰ ਸੀ। ਤਾਲਿਬਾਨ ਦੇ ਸੂਚਨਾ ਮੰਤਰਾਲੇ ਅਨੁਸਾਰ ਇਹ ਜਹਾਜ਼ ਮੋਰੱਕੋ ਦੀ ਇਕ ਕੰਪਨੀ ਦਾ ਸੀ।

Total Views: 204 ,
Real Estate