ਉਰਦੂ ਦੇ ਮਸ਼ਹੂਰ ਸ਼ਾਇਰ ਮੁਨੱਵਰ ਰਾਣਾ (71) ਦਾ ਦੇਰ ਰਾਤ ਲਖਨਊ ਦੇ ਪੀ.ਜੀ.ਆਈ. ਹਸਪਤਾਲ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਰਾਣਾ ਕਿਡਨੀ ਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਸਨ । ਆਪਣੀ ਬੇਬਾਕੀ ਲਈ ਜਾਣੇ ਜਾਂਦੇ ਮੁਨੱਵਰ ਰਾਣਾ ਦੀ ਸ਼ਾਇਰੀ ‘ਚ ਵੀ ਇਸ ਦੀ ਝਲਕ ਦਿਖਾਈ ਦਿੰਦੀ ਸੀ । 2014 ‘ਚ ਮਿਲੇ ਸਾਹਿਤ ਅਕਾਦਮੀ ਪੁਰਸਕਾਰ ਨੂੰ ਉਨ੍ਹਾਂ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਦੇਸ਼ ‘ਚ ਅਸਿਹਣਸ਼ੀਲਤਾ ਵੱਧਦੀ ਜਾ ਰਹੀ ਹੈ । ਉਨ੍ਹਾਂ ਸਹੁੰ ਚੁੱਕੀ ਸੀ ਕਿ ਕਦੀ ਸਰਕਾਰੀ ਪੁਰਸਕਾਰ ਪ੍ਰਾਪਤ ਨਹੀਂ ਕਰਨਗੇ ।
Total Views: 314 ,
Real Estate



















