ਉੱਡਦੇ ਜਹਾਜ਼ ਦੇ ਕੌਕਪਿਟ ਦੇ ਸ਼ੀਸੇ ’ਚ ਆਈ ਤਰੇੜ

ਆਲ ਨਿੱਪੋਨ ਏਅਰਵੇਜ਼ ਦੇ ਇਕ ਜਹਾਜ਼ ਦੇ ਕੌਕਪਿਟ ਦੇ ਸ਼ੀਸੇ ’ਤੇ ਤਰੇੜ ਨਜ਼ਰ ਆਉਣ ਮਗਰੋਂ ਜਹਾਜ਼ ਉੱਤਰੀ ਜਪਾਨ ਦੇ ਸਪੋਰੋ ਸਥਿਤ ਹਵਾਈ ਅੱਡੇ ’ਤੇ ਪਰਤ ਆਇਆ। ਏਅਰਲਾਈਨ ਨੇ ਦੱਸਿਆ ਕਿ ਏਐੱਨਏ ਉਡਾਣ 1182 ਸ਼ਨਿਚਰਵਾਰ ਨੂੰ ਮੱਧ ਜਪਾਨ ਦੇ ਤੋਯਾਮਾ ਹਵਾਈ ਅੱਡੇ ਲਈ ਰਵਾਨਾ ਹੋਈ ਸੀ ਪਰ ਮੁਰੰਮਤ ਲਈ ਨਿਊ ਚਿਤੋਸ ਹਵਾਈ ਅੱਡੇ ’ਤੇ ਪਰਤ ਆਈ। ਕੰਪਨੀ ਮੁਤਾਬਕ ਜਹਾਜ਼ ’ਚ ਸਵਾਰ 65 ਵਿਅਕਤੀਆਂ ’ਚੋਂ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ। ਕੰਪਨੀ ਨੇ ਦੱਸਿਆ ਕਿ ਜਹਾਜ਼ ਬੋਇੰਗ 737-800 ਸੀ। ਇਹ ਮਾਡਲ ਬੋਇੰਗ 737 ਮੈਕਸ9 ਤੋਂ ਵੱਖਰਾ ਹੈ ਜਿਸ ਦੀ ਜਾਂਚ ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ।

Total Views: 206 ,
Real Estate