ਕੈਲਗਰੀ ਸਥਿਤ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ’ਚ ਐਤਵਾਰ ਰਾਤ ਨੂੰ ਦੋ ਧਿਰਾਂ ਵਿਚਕਾਰ ਝੜਪ ਹੋ ਗਈ ਜਿਸ ਕਾਰਨ ਚਾਰ ਸਿੱਖ ਜ਼ਖ਼ਮੀ ਹੋ ਗਏ। ਉੱਤਰ-ਪੂਰਬੀ ਕੈਲਗਰੀ ’ਚ ਸਥਿਤ ਗੁਰਦੁਆਰੇ ਸਾਹਮਣੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਗੁਰਦੁਆਰਾ ਪ੍ਰਬੰਧਨ ਵਿਚਕਾਰ ਤਕਰਾਰ ਹੋਣ ਮਗਰੋਂ ਰਾਤ ਕਰੀਬ 9 ਵਜੇ ਅਧਿਕਾਰੀਆਂ ਨੂੰ ਬੁਲਾਇਆ ਗਿਆ। ਪੁਲਿਸ ਨੇ ਦਸਿਆ ਕਿ ਪ੍ਰਦਰਸ਼ਨ ਦੌਰਾਨ ਹੋਏ ਹਮਲੇ ਦੌਰਾਨ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪ੍ਰਦਰਸ਼ਨ ਕਰਨ ਵਾਲਿਆਂ ਵਿਚੋਂ ਇਕ ਗੁਰਪ੍ਰਤਾਪ ਬੈਦਵਾਨ ਨੇ ਕਿਹਾ ਕਿ ਗੁਰਦੁਆਰੇ ਦੀ ਚੁਣੀ ਹੋਈ ਲੀਡਰਸ਼ਿਪ ਕਮੇਟੀ ਦੇ ਵਿਰੋਧ ਵਿਚ ਕੁੱਝ ਲੋਕ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਸਨ।
Total Views: 250 ,
Real Estate



















