ਵਿਧਾਨ ਸਭਾ ਸੈਸ਼ਨ ਦੇ ਪ੍ਰਸਾਰਨ ’ਤੇ ਨੋਟਿਸ ਜਾਰੀ,ਹਾਈ ਕੋਰਟ ਨੇ ਮੰਗੀ ਹੋਰ ਜਾਣਕਾਰੀ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਨ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦੇਣ ਦੀ ਮੰਗ ਲਈ ਦਾਖ਼ਲ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਮਾਮਲੇ ਦੀ ਸੁਣਵਾਈ ਐਕਟਿੰਗ ਚੀਫ਼ ਜਸਟਿਸ ਰਿਤੂ ਬਾਹਰੀ ਦੀ ਡਵੀਜ਼ਨ ਬੈਂਚ ਮੁਹਰੇ ਹੋਈ।ਪਿਛਲੀ ਸੁਣਵਾਈ ’ਤੇ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਪੁਛਿਆ ਸੀ ਕਿ ਸੈਸ਼ਨ ਦੇ ਟੈਲੀਕਾਸਟ ਕਰਨ ਦਾ ਜਿੰਮਾ ਕਿਸ ਦਾ ਹੈ ਜਿਸ ਬਾਰੇ ਪਟੀਸ਼ਨਰ ਦੇ ਵਕੀਲ ਕੋਲ ਜਾਣਕਾਰੀ ਨਹੀਂ ਸੀ ਤੇ ਹੁਣ ਇਹ ਜਾਣਕਾਰੀ ਮੁਹਈਆ ਕਰਵਾਉਣ ਉਪਰੰਤ ਨੋਟਿਸ ਜਾਰੀ ਕਰ ਦਿਤਾ ਗਿਆ। ਪਟੀਸ਼ਨ ਵਿਚ ਬਾਜਵਾ ਨੇ ਦੋਸ਼ ਲਗਾਇਆ ਸੀ ਕਿ ਪ੍ਰਸਾਰਨ ਦੌਰਾਨ ਵਿਰੋਧੀ ਧਿਰ ਨਾਲ ਵਿਤਕਰਾ ਕੀਤਾ ਜਾਂਦਾ ਹੈ ਤੇ ਸੱਤਾਧਿਰ ਦੇ ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਸਪਸ਼ਟ ਤੌਰ ’ਤੇ ਨਾ ਸਿਰਫ਼ ਵਿਖਾਇਆ ਹੀ ਜਾਂਦਾ ਹੈ, ਜਦੋਂ ਉਹ ਬੋਲਦੇ ਹਨ, ਉਦੋਂ ਆਵਾਜ਼ ਵੀ ਵਧਾ ਦਿਤੀ ਜਾਂਦੀ ਹੈ ਤਾਕਿ ਸੱਤਾਧਿਰ ਦੀ ਗੱਲ ਸਪਸ਼ਟ ਤੌਰ ’ਤੇ ਜਾਵੇ।

Total Views: 439 ,
Real Estate