SBI ਬੈਂਕ ਦੀ ਫਰਜ਼ੀ ਬ੍ਰਾਂਚ ਹੀ ਖੋਲ ਲਈ

ਤਾਮਿਲਨਾਡੂ ‘ਚ ਤਿੰਨ ਲੋਕਾਂ ਨੇ ਮਿਲ ਕੇ ਸਟੇਟ ਬੈਂਕ ਆਫ ਇੰਡੀਆ ਦੀ ਆਪਣੀ ਹੀ ਬ੍ਰਾਂਚ ਖੋਲ੍ਹ ਲਈ।ਇਸ ਦਾ ਪਤਾ ਲੱਗਣ ‘ਤੇ ਤਾਮਿਲਨਾਡੂ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਇਹ ਪਿਛਲੇ ਤਿੰਨ ਮਹੀਨਿਆਂ ਤੋਂ ਚਲਾ ਰਹੇ ਸਨ । ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਨ੍ਹਾਂ ਤਿੰਨਾਂ ਨੇ ਕਿੰਨੇ ਗਾਹਕਾਂ ਨਾਲ ਧੋਖਾਧੜੀ ਕੀਤੀ ਅਤੇ ਕਿੰਨੀ ਰਕਮ ਦੀ ਠੱਗੀ ਮਾਰੀ ਹੈ। ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਤਾਮਿਲਨਾਡੂ ਪੁਲਸ ਨੇ ਕਿਹਾ ਕਿ ਪਨਰੂਤੀ ਵਿੱਚ ਇੱਕ ਅਸਾਧਾਰਨ ਅਪਰਾਧ ਵਿੱਚ ਹਿੱਸਾ ਲੈਣ ਲਈ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਡੁਪਲੀਕੇਟ ਸ਼ਾਖਾ ਚਲਾ ਰਹੇ ਸਨ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਇੱਕ ਸਾਬਕਾ ਬੈਂਕ ਕਰਮਚਾਰੀ ਦਾ ਪੁੱਤਰ ਵੀ ਸ਼ਾਮਲ ਹੈ। ਐੱਸਬੀਆਈ ਦੀ ਫਰਜ਼ੀ ਸ਼ਾਖਾ ਖੋਲ੍ਹਣ ਦਾ ਮਾਸਟਰਮਾਈਂਡ ਕਮਲ ਬਾਬੂ ਸੀ। ਬਾਬੂ ਦੇ ਮਾਤਾ-ਪਿਤਾ ਦੋਵੇਂ ਸਾਬਕਾ ਬੈਂਕ ਕਰਮਚਾਰੀ ਸਨ। ਉਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ, ਜਦੋਂ ਕਿ ਉਸ ਦੀ ਮਾਂ ਦੋ ਸਾਲ ਪਹਿਲਾਂ ਬੈਂਕ ਤੋਂ ਸੇਵਾਮੁਕਤ ਹੋਈ ਸੀ। ਦੂਜਾ ਮੁਲਜ਼ਮਾਂ ਪੰਰੂਤੀ ਵਿੱਚ ਪ੍ਰਿੰਟਿੰਗ ਪ੍ਰੈਸ ਚਲਾਉਂਦਾ ਹੈ, ਜਦੋਂ ਕਿ ਤੀਜਾ ਰਬੜ ਸਟੈਂਪ ਛਾਪਣ ਦਾ ਕੰਮ ਕਰਦਾ ਸੀ।ਉਕਤ ਲੋਕਾਂ ਵਲੋਂ ਖੋਲ੍ਹੀ ਫਰਜ਼ੀ ਬ੍ਰਾਂਚ ਉਸ ਸਮੇਂ ਸ਼ੱਕ ਦੇ ਘੇਰੇ ‘ਚ ਆਈ, ਜਦੋਂ ਐੱਸਬੀਆਈ ਦੇ ਇੱਕ ਗਾਹਕ ਨੇ ਪਨਰੂਟੀ ‘ਚ ਬ੍ਰਾਂਚ ਨੂੰ ਦੇਖਿਆ। ਉਸ ਨੇ ਅਸਲੀ ਐੱਸਬੀਆਈ ਬ੍ਰਾਂਚ ਦੇ ਬ੍ਰਾਂਚ ਮੈਨੇਜਰ ਨੂੰ ਇਸ ਦੀ ਸ਼ਿਕਾਇਤ ਕੀਤੀ। ਐੱਸਬੀਆਈ ਦੇ ਜ਼ੋਨਲ ਅਧਿਕਾਰੀ ਵੀ ਨਵੀਂ ਸ਼ਾਖਾ ਬਾਰੇ ਜਾਣ ਕੇ ਹੈਰਾਨ ਰਹਿ ਗਏ।

Total Views: 489 ,
Real Estate