ਨਵੇਂ ਸਾਲ ਦੇ ਸਵਾਗਤ ਲਈ ਦੁਨੀਆ ਭਰ ‘ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕੁਝ ਦੇਸ਼ ਅਜਿਹੇ ਹਨ ਜੋ ਭਾਰਤ ਤੋਂ ਕੁਝ ਘੰਟੇ ਪਹਿਲਾਂ 2024 ਦਾ ਸਵਾਗਤ ਕਰ ਰਹੇ ਹਨ। ਨਵਾਂ ਸਾਲ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਮਨਾਇਆ ਗਿਆ। ਜਿਉਂ ਹੀ ਘੜੀ ਦੇ 12 ਵੱਜ ਗਏ, ਆਕਲੈਂਡ ਦਾ ਸਕਾਈ ਟਾਵਰ ਆਤਿਸ਼ਬਾਜ਼ੀ ਨਾਲ ਰੌਸ਼ਨ ਹੋ ਗਿਆ। ਲੋਕ ਆਕਲੈਂਡ ‘ਚ ਨਵੇਂ ਸਾਲ ਦਾ ਸਵਾਗਤ ਕਰਨ ਲਈ ਜਸ਼ਨ ਮਨਾ ਰਹੇ ਹਨ।ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਨਵੇਂ ਸਾਲ ਦੇ ਸਵਾਗਤ ਲਈ ਹਰਬਰ ਬ੍ਰਿਜ ਅਤੇ ਓਪੇਰਾ ਹਾਊਸ ਦੇ ਉੱਤੇ ਅਸਮਾਨ ਵਿੱਚ 8.5 ਟਨ ਆਤਿਸ਼ਬਾਜ਼ੀ ਕੀਤੀ ਗਈ।ਇਸ ਆਤਿਸ਼ਬਾਜ਼ੀ ਦੀ ਤਿਆਰੀ 15 ਮਹੀਨਿਆਂ ਤੋਂ ਹੋ ਰਹੀ ਸੀ, ਇਹ ਕਰੀਬ 12 ਮਿੰਟ ਤੱਕ ਚੱਲੀ।ਆਸਟ੍ਰੇਲੀਆ ਦੇ ਪੂਰਬੀ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਹੋਇਆ।
Total Views: 459 ,
Real Estate



















